ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਤਵਾਦੀ ਸੰਗਠਨ ਹਮਾਸ ਵੱਲੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਉਹ ਇਜ਼ਰਾਈਲ ‘ਚ ਅੱਤਵਾਦੀ ਹਮਲਿਆਂ ਦੀ ਖਬਰ ਤੋਂ ਡੂੰਘੇ ਸਦਮੇ ‘ਚ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਔਖੀ ਘੜੀ ਵਿੱਚ ਇਜ਼ਰਾਈਲ ਦੇ ਨਾਲ ਖੜੇ ਹਾਂ। ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਬੇਕਸੂਰ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ।
Deeply shocked by the news of terrorist attacks in Israel. Our thoughts and prayers are with the innocent victims and their families. We stand in solidarity with Israel at this difficult hour.
— Narendra Modi (@narendramodi) October 7, 2023
ਦਸਣਯੋਗ ਹੈ ਕਿ 2007 ‘ਚ ਗਾਜ਼ਾ ‘ਚ ਹਮਾਸ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਜ਼ਰਾਈਲ ਨੇ ਫਲਸਤੀਨੀ ਅੱਤਵਾਦੀਆਂ ਨਾਲ ਕਈ ਲੜਾਈਆਂ ਲੜੀਆਂ ਹਨ। ਇਹ ਤਾਜ਼ਾ ਹਮਲਾ ਉਸ ਸਮੇਂ ਹੋਇਆ ਜਦੋਂ ਇਜ਼ਰਾਈਲ ਨੇ ਗਾਜ਼ਾ ਮਜ਼ਦੂਰਾਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ। ਇਸ ਸਾਲ ਹੁਣ ਤੱਕ ਸੰਘਰਸ਼ ਵਿੱਚ 247 ਫਲਸਤੀਨੀ, 32 ਇਜ਼ਰਾਈਲੀ ਅਤੇ 2 ਵਿਦੇਸ਼ੀ ਨਾਗਰਿਕ ਮਾਰੇ ਜਾ ਚੁੱਕੇ ਹਨ। ਇਸ ਵਿੱਚ ਲੜਾਕੂ ਅਤੇ ਆਮ ਨਾਗਰਿਕ ਦੋਵੇਂ ਸ਼ਾਮਲ ਹਨ। ਦੂਜੇ ਪਾਸੇ ਗਾਜ਼ਾ ਦੇ ਅੱਤਵਾਦੀ ਸਮੂਹ ਦਾ ਦਾਅਵਾ ਹੈ ਕਿ ਉਸ ਨੇ ਇਜ਼ਰਾਈਲੀ ਸੈਨਿਕਾਂ ਨੂੰ ਬੰਦੀ ਬਣਾ ਲਿਆ ਹੈ। ਹਮਾਸ ਦੇ ਫੌਜੀ ਕਮਾਂਡਰ ਮੁਹੰਮਦ ਦੇਫ ਨੇ ਇਕ ਬਿਆਨ ‘ਚ ਇਜ਼ਰਾਈਲ ਦੇ ਅੰਦਰ ਰਹਿ ਰਹੇ ਫਲਸਤੀਨੀਆਂ ਅਤੇ ਇਜ਼ਰਾਈਲ ਦੇ ਅਰਬ ਗੁਆਂਢੀਆਂ ਨੂੰ ਇਸ ਯੁੱਧ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਹਮਾਸ ਦਾ ਕਹਿਣਾ ਹੈ ਕਿ ਸਾਡੇ ਅਚਾਨਕ ਹੋਏ ਹਮਲੇ ‘ਚ ਹੁਣ ਤੱਕ ਘੱਟੋ-ਘੱਟ 40 ਇਜ਼ਰਾਇਲੀ ਮਾਰੇ ਜਾ ਚੁੱਕੇ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.