ਹਰਿਆਣਾ: ਗੁਰੂਗ੍ਰਾਮ ਦੇ ਸੈਕਟਰ 85 ਦੀ ਪਿਰਾਮਿਡ ਹਾਈਟਸ ਸੋਸਾਇਟੀ ਵਿੱਚ ਇਕ ਨਿਰਮਾਣ ਅਧੀਨ ਇੱਕ ਸ਼ਿਵ ਮੰਦਰ ਨੂੰ ਬੀਤੇ ਕੱਲ੍ਹ ਢਾਹ ਦਿੱਤਾ ਗਿਆ। ਭਾਰੀ ਪੁਲਿਸ ਫੋਰਸ ਨਾਲ ਪ੍ਰਸ਼ਾਸਨ ਇੱਕ ਜੇਸੀਬੀ ਲੈ ਕੇ ਪਹੁੰਚਿਆ ਅਤੇ ਮੰਦਰ ਨੂੰ ਢਾਹ ਦਿੱਤਾ ਗਿਆ। ਇਸ ਦੇ ਰੋਸ ਵਜੋਂ ਸੋਸਾਇਟੀ ਦੇ ਵਸਨੀਕਾਂ ਨੇ ਮੰਗਲਵਾਰ ਸਵੇਰੇ ਸੜਕ ਦੇ ਵਿਚਕਾਰ ਬੈਠ ਕੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਲੋਕ ਉਸਾਰੀ ਅਧੀਨ ਸ਼ਿਵ ਮੰਦਰ ਦੇ ਇੱਕ ਹਿੱਸੇ ਨੂੰ ਢਾਹੁਣ ਤੋਂ ਗੁੱਸੇ ਵਿੱਚ ਸਨ। ਜਿਸ ਕਾਰਨ ਉਨ੍ਹਾਂ ਨੇ ਸੜਕ ਜਾਮ ਕਰ ਦਿੱਤੀ ਅਤੇ ਪੁਲਿਸ ਅਤੇ ਪ੍ਰਸ਼ਾਸਨ ਵਿਰੁੱਧ ਪੁਰਜ਼ੋਰ ਨਾਅਰੇਬਾਜ਼ੀ ਕੀਤੀ।
ਦੱਸ ਦਈਏ ਈ ਸੋਮਵਾਰ ਨੂੰ ਪ੍ਰਸ਼ਾਸਨਿਕ ਟੀਮ ਨੇ ਸੁਸਾਇਟੀ ਦੇ ਮੰਦਰ ਵਾਲੇ ਹਿੱਸੇ ਵਿਰੁੱਧ ਕਾਰਵਾਈ ਕੀਤੀ ਸੀ, ਇਸਨੂੰ ਗੈਰ-ਕਾਨੂੰਨੀ ਉਸਾਰੀ ਦੱਸਿਆ ਸੀ। ਸੁਸਾਇਟੀ ਦੇ ਮੈਂਬਰਾਂ ਨੇ ਪ੍ਰਸ਼ਾਸਨ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ, ਪਰ ਪੁਲਿਸ ਨੇ ਆਪਣੀ ਕਾਰਵਾਈ ਜਾਰੀ ਰੱਖੀ। ਹੁਣ ਸੁਸਾਇਟੀ ਦੇ ਮੈਂਬਰਾਂ ਵੱਲੋਂ ਐਸਡੀਐਮ ਨਾਲ ਮੁਲਾਕਾਤ ਦਾ ਫੈਸਲਾ ਕੀਤਾ ਗਿਆ ਹੈ।
ਦੱਸ ਦਈਏ ਸੁਸਾਇਟੀ ਨਿਵਾਸੀਆਂ ਦੇ ਅਨੁਸਾਰ ਮੰਦਰ ਸਥਾਨਕ ਲੋਕਾਂ ਦੁਆਰਾ ਸਾਂਝੇ ਤੌਰ ‘ਤੇ ਬਣਾਇਆ ਜਾ ਰਿਹਾ ਸੀ, ਪਰ ਪ੍ਰਸ਼ਾਸਨ ਨੇ ਇਸਨੂੰ ਗੈਰ-ਅਧਿਕਾਰਤ ਐਲਾਨ ਦਿੱਤਾ। ਇੱਕ ਪੁਲਿਸ ਟੀਮ ਬੁਲਡੋਜ਼ਰ ਲੈ ਕੇ ਪਹੁੰਚੀ, ਜਿਸ ਤੋਂ ਬਾਅਦ ਮੰਦਰ ਦੀ ਬਣਤਰ ਨੂੰ ਢਾਹ ਦਿੱਤਾ ਗਿਆ। ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਸੁਸਾਇਟੀ ਦੇ ਅਹਾਤੇ ਦੇ ਅੰਦਰ ਕੋਈ ਵੀ ਸਥਾਈ ਉਸਾਰੀ ਕਰਨ ਤੋਂ ਪਹਿਲਾਂ ਨਗਰ ਨਿਗਮ ਅਤੇ ਸਬੰਧਤ ਵਿਭਾਗਾਂ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੈ। ਇਹ ਕਾਰਵਾਈ ਇਸ ਨਿਯਮ ਦੇ ਤਹਿਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਮਹੀਨੇ ਪਹਿਲਾਂ ਵੀ ਮੰਦਰ ਨੂੰ ਲੈ ਕੇ ਇਸ ਸੁਸਾਇਟੀ ਵਿੱਚ ਹੰਗਾਮਾ ਹੋਇਆ ਸੀ। ਬਾਊਂਸਰਾਂ ਨੇ ਸ਼ਿਵਲਿੰਗ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਸੁਸਾਇਟੀ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ। ਪੁਲਿਸ ਦੇ ਸਾਹਮਣੇ ਆਪਸ ਵਿੱਚ ਝੜਪ ਹੋਈ ਸੀ। ਸੁਸਾਇਟੀ ਦੇ ਲੋਕਾਂ ਨੇ ਦੋਸ਼ ਲਗਾਇਆ ਸੀ ਕਿ ਪੁਲਿਸ ਆਮ ਲੋਕਾਂ ਦੀ ਬਜਾਏ ਬਿਲਡਰ ਦੇ ਪੱਖ ਵਿੱਚ ਖੜ੍ਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

