ਰੋਹਤਕ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ‘ਚ ਜਾਣ ਤੋਂ ਬਾਅਦ ਪਹਿਲੀ ਵੀਡੀਓ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਰਾਮ ਰਹੀਮ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਹੁਣ ਦੀ ਹੀ ਦੱਸੀ ਜਾ ਰਹੀ ਹੈ ਜਦੋਂ ਇੱਕ ਦਿਨ ਲਈ ਰਾਮ ਰਹੀਮ ਆਪਣੀ ਮਾਂ ਨੂੰ ਮਿਲਣ ਹਸਪਤਾਲ ਪਹੁੰਚਿਆ ਸੀ।
ਕਿਸੇ ਨੇ ਰਾਮ ਰਹੀਮ ਦੀ ਇਹ ਵੀਡੀਓ ਹਸਪਤਾਲ ਵਿਚ ਹੀ ਬਣਾਈ ਹੈ। ਇਸ ਵੀਡੀਓ ਵਿਚ ਡੇਰਾ ਮੁਖੀ ਭਾਰੀ ਪੁਲਿਸ ਦੀ ਸੁਰੱਖਿਆ ਨਾਲ ਦਿਖਾਈ ਦੇ ਰਿਹਾ ਹੈ। ਪੁਲਿਸ ਦੀ ਸੁਰੱਖਿਆ ਦੇ ਵਿਚਕਾਰ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਵਾਇਰਲ ਵੀਡੀਓ ਵਿਚ ਰਾਮ ਰਹੀਮ ਸਫੈਦ ਪਹਿਰਾਵੇ ‘ਚ ਨਜ਼ਰ ਆ ਰਿਹਾ ਹੈ ਤੇ ਪਹਿਲਾਂ ਨਾਲੋਂ ਪਤਲਾ ਵੀ ਲਗ ਰਿਹਾ ਹੈ।
ਲਗਭਗ ਇੱਕ ਮਿੰਟ ਤੋਂ ਉਪਰ ਦੀ ਵੀਡੀਓ ‘ਚ ਜਿੱਥੇ ਰਾਮ ਰਹੀਮ ਭਾਰੀ ਸੁਰੱਖਿਆ ਦੇ ਨਾਲ ਨਜ਼ਰ ਆਏ ਉਥੇ ਹੀ ਆਸ ਪਾਸ ਹਸਪਤਾਲ ਦਾ ਸਟਾਫ ਵੀ ਦੇਖਿਆ ਜਾ ਸਕਦਾ ਹੈ।