ਅਦਾਕਾਰ ਗੁਰਮੀਤ ਚੌਧਰੀ ਨੇ 16 ਦਿਨਾਂ ‘ਚ ਖੋਲ੍ਹਿਆ 1000 ਬੈੱਡਾਂ ਦਾ ਕੋਵਿਡ ਹਸਪਤਾਲ

TeamGlobalPunjab
2 Min Read

ਨਿਊਜ਼ ਡੈਸਕ: ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਤੇ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਇੱਥੋਂ ਤੱਕ ਕਿ ਕੋਰੋਨਾ ਮਰੀਜ਼ਾਂ ਨੂੰ ਇਲਾਜ ਵੀ ਨਹੀਂ ਮਿਲ ਰਿਹਾ। ਚਾਰੇ ਪਾਸੇ ਆਕਸੀਜਨ, ਹਸਪਤਾਲਾਂ ‘ਚ ਬੈੱਡ ਅਤੇ ਇਲਾਜ ਲਈ ਲੋਕ ਦਰ-ਦਰ ਭਟਕ ਰਹੇ ਹਨ। ਅਜਿਹੇ ਵਿੱਚ ਕਈ ਫ਼ਿਲਮੀ ਸਿਤਾਰਿਆਂ ਨੇ ਮਦਦ ਲਈ ਆਪਣੇ ਹੱਥ ਅੱਗੇ ਵਧਾਏ ਹਨ। ਕੁਝ ਦਿਨ ਪਹਿਲਾਂ ਅਦਾਕਾਰ ਗੁਰਮੀਤ ਚੌਧਰੀ ਨੇ ਕੋਵਿਡ ਹਸਪਤਾਲ ਖੋਲ੍ਹਣ ਦਾ ਐਲਾਨ ਕੀਤਾ ਸੀ, ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਨਾਗਪੁਰ ਵਿੱਚ ਕਰ ਦਿੱਤੀ ਹੈ।

ਗੁਰਮੀਤ ਚੌਧਰੀ ਨੇ ਡਾ.ਸਈਦ ਵਾਜਹਾਤਲੀ ਅਤੇ ਟੀਮ ਦੇ ਨਾਲ ਮਿਲ ਕੇ ਹਸਪਤਾਲ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਹਸਪਤਾਲ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਨਾਲ ਲਿਖਿਆ,’Avengers ਦੀ ਤਰ੍ਹਾਂ ਹੀ ਅਸੀਂ Corovangers ਹਾਂ ਜੋ ਥੈਨੋਸ ਅਤੇ ਉਸਦੀ ਆਰਮੀ ਦੀ ਤਰ੍ਹਾਂ ਕੋਰੋਨਾ ਨੂੰ ਮਿੱਟੀ ਬਣਾ ਕੇ ਉਡਾ ਦੇਵਾਂਗੇ। ਮੈਂ ਡਾਕਟਰ ਸਈਦ ਅਤੇ ਉਨ੍ਹਾਂ ਦੀ ਟੀਮ ਦੇ ਨਾਲ ਮਿਲ ਕੇ ਨਾਗਪੁਰ ‘ਚ ਕੋਵਿਡ ਕੇਅਰ ਸੈਂਟਰ ਖੋਲ੍ਹਿਆ ਹੈ। ਮੈਂ ਉਨ੍ਹਾਂ ਸਾਰੇ ਡਾਕਟਰਾਂ ਅਤੇ ਫਰੰਟ ਲਾਈਨ ਵਰਕਰਾਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੀ ਮਦਦ ਨਾਲ ਇਹ ਸੰਭਵ ਹੋ ਸਕਿਆ।’

 

View this post on Instagram

 

- Advertisement -

A post shared by Gurmeet Choudhary (@guruchoudhary)

ਮੀਡੀਆਂ ਨਾਲ ਗੱਲ ਕਰਦਿਆਂ ਗੁਰਮੀਤ ਚੌਧਰੀ ਨੇ ਕਿਹਾ ਕਿ, ਜਦੋਂ ਕੁੱਝ ਸਮਾਂ ਪਹਿਲਾਂ ਉਨ੍ਹਾਂ ਦੇ ਹੀ ਦੋਸਤ ਨੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਮਦਦ ਮੰਗੀ ਤਾਂ ਉਨ੍ਹਾਂ ਨੇ ਵੇਖਿਆ ਕਿ ਦੇਸ਼ ‘ਚ ਹਾਲਾਤ ਕਿੰਨੇ ਖ਼ਰਾਬ ਹਨ। ਗੁਰਮੀਤ ਚੌਧਰੀ ਨੇ ਉਦੋਂ ਫੈਸਲਾ ਕੀਤਾ ਕਿ ਉਹ ਇੱਕ ਅਸਲੀ ਹੀਰੋ ਦੀ ਤਰ੍ਹਾਂ ਲੋਕਾਂ ਦੀ ਮਦਦ ਕਰਨਗੇ।

Share this Article
Leave a comment