ਤੇਜਾ ਸਿੰਘ ਭੁੱਚਰ – ਗੁਰਦੁਆਰਾ ਸੁਧਾਰ ਲਹਿਰ ਦੇ ਆਗੂ

TeamGlobalPunjab
2 Min Read

-ਅਵਤਾਰ ਸਿੰਘ

ਅਕਾਲ ਤਖਤ ਦੇ ਪਹਿਲੇ ਜਥੇਦਾਰ, ਖਾਲਸਾ ਸੈਂਟਰਲ ਦੀਵਾਨ ਮਾਝਾ ਦੇ ਮੁਖੀ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ, ਗੜਗਜ ਅਕਾਲੀ ਦੀਵਾਨ ਦੇ ਬਾਨੀ, ਗੜਗਜ ਅਕਾਲੀ ਅਖਬਾਰ ਤੇ ਬਬਰ ਸ਼ੇਰ ਦੇ ਸੰਚਾਲਕ ਸਨ ਤੇਜਾ ਸਿੰਘ ਭੁੱਚਰ।

ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਵਿਚੋਂ ਤੇਜਾ ਸਿੰਘ ਭੁੱਚਰ ਦਾ ਜਨਮ 28 ਅਕਤੂਬਰ 1888 ਨੂੰ ਨਾਨਕੇ ਪਿੰਡ ਫੇਰੂ, ਲਾਹੌਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਮਈਆ ਸਿੰਘ ਤੇ ਮਾਤਾ ਮਹਿਤਾਬ ਕੌਰ ਸਨ। ਮੁਢਲੀ ਪੜਾਈ ਤੋਂ ਬਾਅਦ ਫੌਜ ਵਿੱਚ ਭਰਤੀ ਹੋ ਗਏ ਤੇ 1920 ਵਿੱਚ ਅਕਾਲੀ ਤੇ ਆਜ਼ਾਦੀ ਦੀ ਲਹਿਰ ਚਲਣ ‘ਤੇ ਨਾਂ ਕਟਾ ਕੇ ਆ ਗਏ।

 ਉਹ ਖਾੜਕੂ ਤੇ ਜੋਸ਼ੀਲੇ ਹੋਣ ਕਰਕੇ ਵੱਖ ਵੱਖ ਲਹਿਰਾਂ ਦੀ ਅਗਵਾਈ ਕਰਦੇ ਰਹੇ। 1920 ‘ਚ ਅਰੂੜ ਸਿੰਘ ਅਕਾਲ ਤਖਤ ਦੇ ਸਰਬਰਾਹ ਖਿਲਾਫ ਚਲੇ ਅੰਦੋਲਨ ਦੀ ਅਗਵਾਈ ਕੀਤੀ। ਸੰਗਤ ਦੇ ਕਹਿਣ ‘ਤੇ ਆਪ ਨੂੰ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕੀਤਾ ਗਿਆ।

ਉਥੋਂ ਦੇ ਪੁਜਾਰੀ ਇਨ੍ਹਾਂ ਦੇ ਨਾਂ ਸੁਣਦਿਆਂ ਹੀ ਦੌੜ ਗਏ। 15 ਨਵੰਬਰ 1920 ਨੂੰ ਅਕਾਲ ਤਖਤ ‘ਤੇ ਵੱਖ ਵੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਹੋਈ ਜਿਸ ਵਿਚ ਐਸ ਜੀ ਪੀ ਸੀ ਬਣਾਈ ਗਈ।

14 ਦਸੰਬਰ 1920 ਨੂੰ ਅਕਾਲੀ ਦਲ ਬਣ ਗਿਆ। ਉਨ੍ਹਾਂ ਰਵਿਦਾਸੀਏ, ਪੰਜਾਬੀ, ਲੁਹਾਰ, ਚਮਿਆਰੀ, ਮੁਸਲਮਾਨ ਈਸਾਈਆਂ ਨੂੰ ਖੂਹਾਂ ‘ਤੇ ਚੜ ਕੇ ਪਾਣੀ ਭਰਨ ਦੇ ਹੱਕ ਦਿਵਾਏ।

 ਤੇਜਾ ਸਿੰਘ ਭੁੱਚਰ ਕਈ ਵਾਰ ਜੇਲ੍ਹ ਵੀ ਗਏ ਤੇ ਜਾਇਦਾਦ ਵੀ ਜ਼ਬਤ ਹੋਈ ਤੇ ਜਾਇਦਾਦ ਦਾ ਵੱਡਾ ਹਿੱਸਾ ਜਮਾਨਤਾਂ, ਕੁਰਕੀਆਂ, ਜੁਰਮਾਨਿਆਂ ਦੀ ਭੇਟ ਚੜ੍ਹ ਗਿਆ।

ਉਨ੍ਹਾਂ ਦੀ ਘਰੇਲੂ ਆਰਥਿਕ ਹਾਲਤ ਮਾੜੀ ਹੋ ਗਈ। ਤੇਜਾ ਸਿੰਘ ਭੁੱਚਰ 3 ਅਕਤੂਬਰ 1939 ਨੂੰ ਦੇਹਾਂਤ ਹੋ ਗਿਆ। ਤੇਜਾ ਸਿੰਘ ਭੁੱਚਰ ਦੇ ਦੋ ਪੁੱਤਰ ਸਨ। ਹਰ ਸਾਲ ਉਨ੍ਹਾਂ ਦੇ ਪਿੰਡ ਭੁੱਚਰ ਜਿਲਾ ਤਰਨ ਤਾਰਨ ਵਿਖੇ ਬਰਸੀ ਸਮਾਗਮ ਮਨਾਇਆ ਜਾਂਦਾ ਹੈ।

Share This Article
Leave a Comment