ਗੁਰਦਾਸਪੁਰ/ਬਰੈਂਪਟਨ : ਗੁਰਦਾਸਪੁਰ ਦੇ ਰਹਿਣ ਵਾਲੇ ਨੌਜਵਾਨ ਸੂਰਜਦੀਪ ਕੈਨੇਡਾ ਦਾ ਬਰੈਂਪਟਨ ‘ਚ ਕਤਲ ਕਰ ਦਿੱਤਾ ਗਿਆ। ਸੂਰਜਦੀਪ ਸਿੰਘ ਬਟਾਲਾ ਦੇ ਗਰੇਟਰ ਕੈਲਾਸ਼ ਕਲੋਨੀ ਦਾ ਰਹਿਣ ਵਾਲਾ ਸੀ ਤੇ ਉਸ ਦੀ ਉਮਰ 23 ਸਾਲ ਸੀ। ਤਿੰਨ ਸਾਲ ਪਹਿਲਾਂ ਸੂਰਜਦੀਪ ਸਟੱਡੀ ਵੀਜ਼ਾ ‘ਤੇ ਕੈਨੇਡਾ ਗਿਆ ਸੀ। ਬਰੈਂਪਟਨ ‘ਚ ਗੁਰਦੁਆਰਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਅਫਰੀਕੀ ਮੂਲ ਦੇ ਹਮਲਾਵਰਾਂ ਵੱਲੋਂ ਸੂਰਜਦੀਪ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।
ਹਮਲਾਵਰ ਲੁੱਟ ਖੋਹ ਕਰਨ ਦੇ ਇਰਾਦੇ ਨਾਲ ਹੀ ਆਏ ਸਨ। ਚਾਕੂਆਂ ਨਾਲ ਕੀਤੇ ਹਮਲੇ ਵਿੱਚ ਸੂਰਜਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਹਮਲਾਵਰ ਲੜਕੇ ਦੀ ਕੀਮਤੀ ਘੜੀ ਅਤੇ ਪਰਸ ਲੈ ਕੇ ਫਰਾਰ ਹੋ ਗਏ। ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਸੂਰਜਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਬਟਾਲਾ ‘ਚ ਸੂਰਜਦੀਪ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਮੁਤਾਬਕ ਉਹਨਾਂ ਨੂੰ ਸਵੇਰੇ 5 ਵਜੇ ਗੁਰਦੁਆਰਾ ਸਾਹਿਬ ਬਰੈਂਪਟਨ ਤੋਂ ਫੋਨ ਆਇਆ ਸੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਲੜਕੇ ਦੀ ਮੌਤ ਸਬੰਧੀ ਜਾਣਕਾਰੀ ਦਿੱਤੀ ਗਈ।