ਗੁਰਦਾਸਪੁਰ: ਜ਼ਿਲ੍ਹੇ ਵਿਚ ਅੱਜ ਪਹਿਲਾ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਇਆ ਹੈ। ਕਾਹਨੂੰਵਾਨ ਨੇੜੇ ਸਥਿਤ ਪਿੰਡ ਭੈਣੀ ਪਸਵਾਲ ਦੇ ਇਕ 60 ਸਾਲਾ ਰਿਟਾਇਰਡ ਅਧਿਆਪਕ ਦੀ ਰਿਪੋਰਟ ਪਾਜ਼ਿਟਿਵ ਆ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਵਿਅਕਤੀ ਖਾਂਸੀ-ਜ਼ੁਕਾਮ ਨਾਲ ਪੀੜਤ ਸੀ ਬੀਤੇ ਦਿਨੀਂ ਸੈਂਪਲ ਟੈਸਟ ਹੋਣ ਤੋਂ ਬਾਅਦ ਮੰਗਲਵਾਰ 14 ਤਾਰੀਕ ਨੂੰ ਰਿਪੋਰਟ ਪਾਜ਼ਿਟਿਵ ਆ ਗਈ।
ਗੁਰਦਾਸਪੁਰ ਦੇ ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਪੀੜਤ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਜ਼ਿਲ੍ਹੇ ਵਿੱਚ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਪਹੁੰਚ ਗਈਆਂ ਤੇ ਇਲਾਕੇ ਨੂੰ ਸੀਲ ਕਰ ਦਿੱਤਾ।