ਧਰਨੇ ‘ਤੇ ਬੈਠਾ ਗੁਰਦਾਸਪੁਰ ਦਾ ਕਿਸਾਨ ਹੋਇਆ ਸ਼ਹੀਦ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ): ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ਸਿੰਘੁ ਅਤੇ ਟਿਕਰੀ ਬਾਰਡਰਾਂ ਉਪਰ ਹੱਕਾਂ ਲਈ ਸੰਘਰਸ਼ਸ਼ੀਲ ਕਿਸਾਨ ਲਗਾਤਾਰ ਦੁੱਖ ਝੱਲ ਰਹੇ ਹਨ। ਹਰ ਰੋਜ਼ ਕਿਸਾਨ ਸ਼ਹੀਦੀ ਪਾ ਰਹੇ ਹਨ ਪਰ ਮੋਦੀ ਸਰਕਾਰ ਦੀ ਅੜੀ ਬਰਕਰਾਰ ਹੈ। ਇਸੇ ਤਰ੍ਹਾਂ ਅੱਜ ਸ਼ਨੀਵਾਰ ਨੂੰ ਵੀ ਕਿਸਾਨ ਸੰਘਰਸ਼ ਵਿੱਚ ਸ਼ਾਮਲ ਗੁਰਦਾਸਪੁਰ ਦੇ 75 ਸਾਲਾ ਕਿਸਾਨ ਅਮਰੀਕ ਸਿੰਘ ਦੀ ਟੀਕਰੀ-ਬਹਾਦੁਰਗੜ੍ਹ ਸਰਹੱਦ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਡਾਕਟਰਾਂ ਮੁਤਾਬਿਕ ਬਜ਼ੁਰਗ ਕਿਸਾਨ ਦੀ ਮੌਤ ਠੰਢ ਕਾਰਨ ਸੀਨੇ ਦੀ ਜਕੜ ਕਾਰਨ ਹੋਈ ਦੱਸੀ ਗਈ ਹੈ।

Share This Article
Leave a Comment