ਨਿਊਜ ਡੈਸਕ : ਗੁਜਰਾਤ ਅਤੇ ਰਾਜਸਥਾਨ ਦੇ ਸਾਬਕਾ ਰਾਜਪਾਲ ਜਸਟਿਸ ਅੰਸ਼ੂਮਨ ਸਿੰਘ 85 ਸਾਲ ਦੀ ਉਮਰ ਵਿੱਚ ਸੋਮਵਾਰ ਵਾਲੇ ਦਿਨ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਜਿਕਰ ਏ ਖਾਸ ਹੈ ਕਿ 28 ਸਾਲ ਐਡਵੋਕੇਟ ਵਜੋਂ ਅਭਿਆਸ ਕਰਨ ਤੋਂ ਬਾਅਦ ਜਸਟਿਸ ਅੰਸ਼ੁਮਨ ਸਿੰਘ ਨੇ ਅਲਾਹਾਬਾਦ ਹਾਈ ਕੋਰਟ ਦੇ ਜੱਜ ਵਜੋਂ ਵੀ ਸੇਵਾਵਾਂ ਨਿਭਾਈਆਂ।ਇਸ ਤੋਂ ਬਾਅਦ ਰਾਜਸਥਾਨ ਹਾਈ ਕੋਰਟ ਵਿੱਚ ਚੀਫ਼ ਜਸਟਿਸ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ, ਉਨ੍ਹਾਂ ਨੂੰ ਗੁਜਰਾਤ ਅਤੇ ਰਾਜਸਥਾਨ ਦਾ ਰਾਜਪਾਲ ਬਣਾਇਆ ਗਿਆ। ਪਿਛਲੇ ਸਾਲ ਅੰਸ਼ੂਮਨ ਸਿੰਘ ਕੋਰੋਨਾ ਕਾਰਨ ਦੌਰਾਨ ਲਾਕਡਾਉਨ ਦੇ ਸਮੇਂ ਵੀ ਸੁਰਖੀਆਂ ਵਿੱਚ ਆਏ ਸਨ, ਜਦੋਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਅਮਰੀਕਾ ਤੋਂ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਸੀ।