ਨਿਊਜ਼ ਡੈਸਕ : ਗੁਜਰਾਤ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਤੇ ਸੱਤਾਧਾਰੀ ਆਪਸ ਵਿੱਚ ਮਿਹਣੋ ਮਿਹਣੀ ਹੋ ਰਹੇ ਹਨ। ਗੱਲ ਕਰ ਲੈਦੇ ਹਾਂ ਪੰਜਾਬ ਦੀ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਦੇ ਵੱਲੋਂ ਗੁਜਰਾਤ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਭਾਜਪਾ ਦੀ ਖੂਬ ਤੰਜ ਕੱਸੇ ਜਾ ਰਹੇ ਹਨ। ਹਾਲ ਹੀ ਚ ਪੰਜਾਬ ਦੇ ਮੁੱਖ ਮੰਤਰੀ ਭਗਵਤ ਫਾੜ ਗੁਜਰਾਤ ਚ ਚੋਣ ਪ੍ਰਚਾਰ ਕਰਨ ਪਹੁੰਚੇ ਜਿੱਥੇ ਉਨ੍ਹਾਂ ਭਾਜਪਾ ਤੇ ਖ਼ੂਬ ਸਿਆਸੀ ਵਾਰ ਕੀਤੇ ।
ਭਗਵੰਤ ਮਾਨ ਦਾ ਕਹਿਣਾ ਹੈ ਕਿ ਪਿਛਲੇ ਸਤਾਈ ਸਾਲਾਂ ਤੋਂ ਗੁਜਰਾਤੀ ਸਿਰਫ਼ ਭਾਜਪਾ ਨੂੰ ਚੁਣਦੇ ਆ ਰਹੇ ਹਨ ਅਤੇ ਹੁਣ ਗੁਜਰਾਤ ਨੂੰ ਬਦਲਾਅ ਚਾਹੀਦਾ ਹੈ । ਭਗਵੰਤ ਮਾਨ ਨੇ ਕਿਹਾ ਕਿ ਦਰਖ਼ਤ ਵੀ ਹਰ ਸਾਲ ਨਵੇਂ ਪੱਤੇ ਬਦਲ ਲੈਂਦਾ ਹੈ ਪਰ ਗੁਜਰਾਤੀਆਂ ਨੇ ਅਜੇ ਤਕ ਸਰਕਾਰ ਨਹੀਂ ਬਦਲੀ । ਉਦੋਂ ਵਿਰੋਧੀ ਸਿਆਸੀ ਆਗੂ ਅਤੇ ਵਾਰ ਕਰਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਖ਼ੁਦ ਦੇ ਬੈਂਕਾਂ ਵਿੱਚ ਖਾਤੇ ਭਰ ਜਾਂਦੇ ਹਨ ਪਰ ਜਦੋਂ ਲੋਕਾਂ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਤਾਂ ਇਹ ਖ਼ਜ਼ਾਨਾ ਖਾਲੀ ਕਹਿ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਲੈਂਦੇ ਹਨ।