ਵਾਸ਼ਿੰਗਟਨ/ ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਜਾਰੀ ਕਿਸਾਨ ਅੰਦੋਲਨ ‘ਤੇ ਵਾਤਾਵਰਣ ਪ੍ਰੇਮੀ ਗ੍ਰੇਟਾ ਥਨਬਰਗ ਦੇ ਟਵੀਟ ਨੂੰ ਲੈ ਕੇ ਉਸਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਪਾਪ ਸਿੰਗਰ ਰਿਹਾਨਾ ਵੱਲੋਂ ਭਾਰਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਵੱਲ ਧਿਆਨ ਖਿੱਚਣ ਤੋਂ ਤੁਰੰਤ ਬਾਅਦ ਅੰਦੋਲਨ ਦੇ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਗ੍ਰੇਟਾ ਥਨਬਰਗ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਪੋਸਟ ਕੀਤੀ ਸੀ।
ਗ੍ਰੇਟਾ ‘ਤੇ ਆਈਪੀਸੀ ਦੀ ਧਾਰਾ 153ਏ ਤੇ 120ਬੀ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਉੱਥੇ ਹੀ, ਗ੍ਰੇਟਾ ਥਨਬਰਗ ਨੇ ਇਕ ਵਾਰ ਫਿਰ ਟਵੀਟ ਕਰਕੇ ਕਿਹਾ ਕਿ ਉਹ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨਾਲ ਖੜੀ ਹੈ। ਨਫ਼ਰਤ, ਧਮਕੀਆਂ ਤੇ ਮਨੁੱਖੀ ਹੱਕਾਂ ਦਾ ਘਾਣ ਉਨ੍ਹਾਂ ਨੂੰ ਨਹੀਂ ਬਦਲੇਗਾ।
I still #StandWithFarmers and support their peaceful protest.
No amount of hate, threats or violations of human rights will ever change that. #FarmersProtest
— Greta Thunberg (@GretaThunberg) February 4, 2021
ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਕੀਤੇ ਗਏ ਪਹਿਲੇ ਟਵੀਟ ਵਿੱਚ ਗ੍ਰੇਟਾ ਨੇ ਲਿਖਿਆ ਅਸੀਂ ਭਾਰਤ ਦੇ ਕਿਸਾਨਾਂ ਨਾਲ ਇੱਕਜੁਟਤਾ ਨਾਲ ਖੜ੍ਹੇ ਹਾਂ।
We stand in solidarity with the #FarmersProtest in India.
https://t.co/tqvR0oHgo0
— Greta Thunberg (@GretaThunberg) February 2, 2021