ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਇਸ ਵਿਚਾਲੇ ਕਿਸਾਨਾਂ ਦੀ ਸਰਕਾਰ ਨਾਲ 8 ਵਾਰ ਗੱਲਬਾਤ ਹੋ ਚੁੱਕੀ ਹੈ ਪਰ ਉਸ ‘ਚ ਕੋਈ ਵੀ ਹਲ੍ਹ ਨਹੀਂ ਨਿਕਲ ਸਕਿਆ। ਅੱਜ ਯਾਨੀ ਸ਼ੁੱਕਰਵਾਰ ਨੂੰ ਕਿਸਾਨ ਸਰਕਾਰ ਦੇ ਨਾਲ 9ਵੇਂ ਦੌਰ ਦੀ ਮੀਟਿੰਗ ਕਰਨਗੇ।
ਉੱਥੇ ਹੀ ਮੀਟਿੰਗ ਤੋਂ ਪਹਿਲਾਂ ਕੇਂਦਰ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਹੋਣ ਵਾਲੀ 9ਵੇਂ ਗੇੜ ਦੀ ਗੱਲਬਾਤ ਲਈ ਖੁੱਲ੍ਹੇ ਮਨ ਨਾਲ ਤਿਆਰ ਹੈ। ਉਨ੍ਹਾਂ ਆਸ ਜਤਾਈ ਕਿ ਇਸ ਦੌਰਾਨ ਦੋਵੇਂ ਧਿਰਾਂ ਵਿੱਚ ਸਕਾਰਾਤਮਕ ਗੱਲਬਾਤ ਹੋਵੇਗੀ।
8 ਜਨਵਰੀ ਨੂੰ ਹੋਈ 8ਵੇਂ ਗੇੜ ਦੀ ਗੱਲਬਾਤ ਵਿੱਚ ਕਿਸਾਨ ਆਪਣੀਆਂ ਮੰਗਾਂ ਤੇ ਅੜੇ ਰਹੇ। ਹੱਲ੍ਹ ਕੱਢਣ ‘ਚ ਅਸਫਲ ਰਹੀ ਸਰਕਾਰ ਨੇ ਕੋਈ ਵੀ ਇਸ ‘ਤੇ ਪ੍ਰਤੀਕੀਰਿਆ ਨਹੀਂ ਦਿੱਤੀ। ਜਿਸ ਤੋਂ ਬਾਅਦ ਕਿਸਾਨ ਬੈਠਕ ਨੂੰ ਛੱਡ ਕੇ ਬਾਹਰ ਆ ਗਏ ਸਨ।