ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਹੈ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੇ ਹੋਰ ਵਰਕਰਾਂ ਨੂੰ ਜਥੇਬੰਦੀ ਅਤੇ ਸਰਕਾਰ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ। ਉਨ੍ਹਾਂ ਆਸ ਪ੍ਰਗਟਾਈ ਕਿ ਸਾਰੇ ਚੇਅਰਮੈਨ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ। ਨਾਲ ਹੀ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਅੰਮ੍ਰਿਤਸਰ ਅਟਾਰੀ ਮਾਰਕੀਟ ਕਮੇਟੀ ਦਾ ਸੀਮਾ ਸੋਢੀ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬਰਨਾਲਾ ਭਦੌੜ ਤੋਂ ਪਰਮਿੰਦਰ ਭੰਗੂ, ਬਠਿੰਡਾ ਭਗਤਾ ਭਾਈ ਕਾ ਤੋਂ ਬੇਅੰਤ ਸਿੰਘ ਧਾਲੀਵਾਲ, ਸ੍ਰੀ ਫਤਹਿਗੜ੍ਹ ਸਾਹਿਬ ਬੱਸੀ ਪਠਾਣਾਂ ਮਨਪ੍ਰੀਤ ਸਿੰਘ ਸੋਮਲ, ਫਾਜ਼ਿਲਕਾ ਅਬੋਹਰ ਉਪਕਾਰ ਜਾਖੜ, ਫ਼ਿਰੋਜ਼ਪੁਰ ਛਾਉਣੀ ਤੋਂ ਬੇਅੰਤ ਸਿੰਘ ਹਾਕਮਵਾਲਾ, ਗੁਰਦਾਸਪੁਰ ਦੀਨਾਨਗਰ ਬਲਜੀਤ ਸਿੰਘ, ਹੁਸ਼ਿਆਰਪੁਰ ਜਸਪਾਲ ਚੇਚੀ, ਜਲੰਧਰ ਸ਼ਹਿਰੀ ਗੁਰਪਾਲ ਸਿੰਘ, ਲੁਧਿਆਣਾ ਗੁਰਜੀਤ ਗਿੱਲ, ਮਾਨਸਾ ਭੀਖੀ ਵਰਿੰਦਰ ਸੋਨੀ, ਮੋਗਾ ਬੱਧਨੀ ਕਲਾਂ ਪਰਮਜੀਤ ਸਿੰਘ ਬੁੱਟਰ, ਮੋਹਾਲੀ ਗੋਵਿੰਦਰ ਮਿੱਤਲ, ਸ੍ਰੀ ਮੁਕਤਸਰ ਸਾਹਿਬ ਗਿੱਦੜਬਾਹਾ ਹਰਦੀਪ ਸਿੰਘ, ਐਸ.ਬੀ.ਐਸ.ਨਗਰ ਬਲਾਚੌਰ ਸੇਠੀ ਉਡਣਵਾਲ, ਪਠਾਨਕੋਟ ਨਰੋਟ ਜੇ. ਸਿੰਘ ਠਾਕੁਰ ਮਨੋਹਰ, ਪਟਿਆਲਾ ਅਸ਼ੋਕ ਸਿਰਸਵਾਲ, ਰੂਪਨਗਰ ਭਾਗ ਸਿੰਘ, ਸੰਗਰੂਰ ਭਵਾਨੀਗੜ੍ਹ ਤੋਂ ਜਗਸੀਰ ਸਿੰਘ, ਮਾਲੇਰਕੋਟਲਾ ਜ਼ਫਰ ਅਲੀ ਅਤੇ ਤਰਨਤਾਰਨ ਮਾਰਕੀਟ ਕਮੇਟੀ ਤੋਂ ਕੁਲਦੀਪ ਸਿੰਘ ਰੰਧਾਵਾ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਮਾਰਕਿਟ ਕਮੇਟੀਆਂ ਲਈ ਚੇਅਰਮੈਨ ਵੀ ਨਿਯੁਕਤ ਕੀਤੇ ਗਏ ਹਨ। ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ‘ਆਪ’ ਸਰਕਾਰ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ‘ਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ।
ਅੱਜ ਸੂਬੇ ਦੇ ਵੱਖ-ਵੱਖ ਹਲਕਿਆਂ ਲਈ ਪਾਰਟੀ ਦੇ ਵਲੰਟੀਅਰਾਂ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਵਜੋਂ ਨਿਯੁਕਤ ਕੀਤਾ ਗਿਆ। ਸਾਰਿਆਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ। ਮੈਨੂੰ ਉਮੀਦ ਹੈ ਵਾਲੰਟੀਅਰ ਸਾਹਿਬਾਨ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਆਉਣ ਵਾਲ਼ੇ ਦਿਨਾਂ ‘ਚ ਹੋਰ ਵਲੰਟੀਅਰਾਂ ਨੂੰ ਵੀ ਸੰਗਠਨ ‘ਚ… pic.twitter.com/uzyCeEPWo1
— Bhagwant Mann (@BhagwantMann) February 24, 2025
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।