ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਉਦੈਪੁਰ-ਚੰਡੀਗੜ੍ਹ ਨਵੀਂ ਸੁਪਰਫਾਸਟ ਟ੍ਰੇਨ ਦਾ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਕੀਤਾ ਸਵਾਗਤ

Global Team
2 Min Read

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸਵੇਰੇ 8:50 ਵਜੇ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਉਦੈਪੁਰ ਤੋਂ ਚੰਡੀਗੜ੍ਹ ਲਈ ਸ਼ੁਰੂ ਕੀਤੀ ਗਈ ਨਵੀਂ ਸੁਪਰਫਾਸਟ ਟ੍ਰੇਨ ਦਾ ਸਵਾਗਤ ਕੀਤਾ।

ਇਹ ਮਹੱਤਵਪੂਰਨ ਸੁਵਿਧਾ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਿੱਜੀ ਯਤਨਾਂ ਅਤੇ ਪਹਿਲਾਂ ‘ਤੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਜੀ ਨਾਲ ਉਨ੍ਹਾਂ ਦੀ ਲਗਾਤਾਰ ਪਹਿਲ ਦਾ ਨਤੀਜਾ ਹੈ। ਉਨ੍ਹਾਂ ਦੇ ਯਤਨਾਂ ਨਾਲ ਹੀ ਇਹ ਟ੍ਰੇਨ ਸੰਭਵ ਹੋ ਸਕੀ ਹੈ, ਜੋ ਉਦੈਪੁਰ (ਰਾਜਸਥਾਨ) ਦੀ ਜਨਤਾ ਲਈ ਇਕ ਵੱਡਾ ਤੋਹਫ਼ਾ ਅਤੇ ਸੁਵਿਧਾ ਹੈ। ਇਸ ਟ੍ਰੇਨ ਨਾਲ ਨਾ ਕੇਵਲ ਉਦੈਪੁਰ ਅਤੇ ਚੰਡੀਗੜ੍ਹ ਦਰਮਿਆਨ ਸਿੱਧੀ ਰੇਲ ਕਨੈਕਟੀਵਿਟੀ ਸਥਾਪਿਤ ਹੋਵੇਗੀ, ਸਗੋਂ ਦੋਹਾਂ ਸ਼ਹਿਰਾਂ ਦੇ ਸੈਰ ਸਪਾਟਾ ਅਤੇ ਆਵਾਜਾਈ ਨੂੰ ਵੀ ਹੋਰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ 25 ਸਤੰਬਰ ਨੂੰ ਬਾਂਸਵਾਡਾ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਦੋ ਵਾਰੀ ਹਫਤਾਵਾਰ ਸੁਪਰਫਾਸਟ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਸ਼ੁਭਾਰੰਭ ਕੀਤਾ ਗਿਆ ਸੀ।

ਉਦੈਪੁਰ ਸਿਟੀ ਤੋਂ ਚੰਡੀਗੜ੍ਹ (20989): ਬੁੱਧਵਾਰ ਅਤੇ ਸ਼ਨੀਵਾਰ ਸ਼ਾਮ 4:05 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 9:50 ਵਜੇ ਚੰਡੀਗੜ੍ਹ ਪਹੁੰਚੇਗੀ।

ਚੰਡੀਗੜ੍ਹ ਤੋਂ ਉਦੈਪੁਰ ਸਿਟੀ (20990): ਵੀਰਵਾਰ ਅਤੇ ਐਤਵਾਰ ਸਵੇਰੇ 11:20 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 5:25 ਵਜੇ ਉਦੈਪੁਰ ਪਹੁੰਚੇਗੀ।

ਟ੍ਰੇਨ ਵਿੱਚ ਕੁੱਲ 22 ਕੋਚ ਹੋਣਗੇ, ਜਿਨ੍ਹਾਂ ਵਿੱਚ 2 ਸੈਕੰਡ ਏ.ਸੀ., 6 ਥਰਡ ਏ.ਸੀ., 2 ਥਰਡ ਏ.ਸੀ. ਇਕਾਨੋਮੀ, 6 ਦੂਜੀ ਸ਼੍ਰੇਣੀ ਸਲੀਪਰ, 4 ਆਮ ਸ਼੍ਰੇਣੀ ਦੇ ਕੋਚ ਅਤੇ ਇੱਕ-ਇੱਕ ਪਾਵਰ ਕਾਰ ਅਤੇ ਗਾਰਡ ਡੱਬਾ ਸ਼ਾਮਲ ਹੈ।

ਇਸ ਮੌਕੇ ‘ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਟ੍ਰੇਨ ਵਿੱਚ ਆਏ ਯਾਤਰੀਆਂ ਅਤੇ ਰੇਲਵੇ ਸਟਾਫ ਦਾ ਵੀ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Share This Article
Leave a Comment