ਨਸ਼ੇ ਦੇ ਖਿਲਾਫ ਚੰਗਾ ਕੰਮ ਕਰਨ ਵਾਲੇ ਨੂੰ ਸਨਮਾਨਿਤ ਅਤੇ ਲਾਪਰਵਾਹੀ ਵਰਤਣ ਵਾਲੇ ‘ਤੇ ਕਾਰਵਾਈ ਕਰੇਗੀ ਸਰਕਾਰ – ਮੁੱਖ ਮੰਤਰੀ

Global Team
4 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਗਾਇਬ ਸਿੰਘ ਸੈਣੀ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਚੰਗਾ ਕੰਮ ਕਰਨ ਵਾਲੀ ਪੰਚਾਇਤਾਂ ਅਤੇ ਨਸ਼ਾ ਵੇਚਣ ਜਾਂ ਸਪਲਾਈ ਕਰਨ ਵਾਲੇ ‘ਤੇ ਕਾਰਵਾਈ ਕੀਤੀ ਜਾਵੇਗੀ ਅਤੇ ਜਿਸ ਅਧਿਕਾਰੀ ਦੇ ਖੇਤਰ ਵਿਚ ਨਸ਼ੇ ‘ਤੇ ਰੋਕ ਨਹੀਂ ਲੱਗੀ, ਉਸ ਦੇ ਖਿਲਾਫ ਕਾਰਵਾਈ ਵੀ ਅਮਲ ਵਿਚ ਲਿਆਈ ਜਾਵੇਗੀ, ਕਿਉਂਕਿ ਸਾਡੀ ਸਰਕਾਰ ਹਰਿਆਣਾ ਸੂਬੇ ਨੂੰ ਨਸ਼ਾ ਮੁਕਤ ਬਨਾਉਣ ਲਈ ਸੰਕਲਪਬੱਧ ਹਨ। ਉਨ੍ਹਾਂ ਨੇ ਕਿਹਾ ਕਿ ਨਸ਼ਾ ਦੇ ਮਾਮਲੇ ਵਿਚ ਸਰਕਾਰ ਵੱਲੋਂ ਕਿਸੇ ਵੀ ਪੱਧਰ ਦੀ ਲਾਪ੍ਰਵਾਹੀ ਸਹਿਨ ਨਹੀਂ ਕੀਤੀ ਜਾਵੇਗੀ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਸ਼ਾ ਅੱਜ ਪੂਰੇ ਸੰਸਾਰ ਦੀ ਸਮਸਿਆ ਬਣੀ ਹੋਈ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਅੱਤਵਾਦੀ ਸਮੂਹਾਂ ਅਤੇ ਸਿੰਡੀਕੇਟ ਦੇ ਸ਼ਾਮਿਲ ਹੋਣ ਨਾਲ ਨਾਰਕੋ-ਅੱਤਵਾਦ ਦਾ ਖਤਰਾ ਪੈਦਾ ਹੋ ਗਿਆ ਹੈ। ਇਹ ਦੇਸ਼ਾਂ ਦੀ ਕੌਮੀ ਸੁਰੱਖਿਆ ਤਅੇ ਸੰਪ੍ਰਭੂਤਾ ਦੇ ਲਈ ਖਤਰਾ ਬਣਦਾ ਜਾ ਰਿਹਾ ਹੈ।

ਉਨ੍ਹਾਂ ਨੇ ਦਸਿਆ ਕਿ ਸਰਕਾਰ ਨੇ ਆਪਣੇ ਨਸ਼ਾ ਮੁਕਤੀ ਮੁਹਿੰਮ ਦੇ ਤਹਿਤ 1 ਸਦੰਬਰ, 2023 ਵਿਚ ਇਕ ਰਾਜ ਪੱਧਰੀ ਸਾਈਕਲ ਰੈਲੀ ਚਲਾਈ ਸੀ। ਜਿਸ ਵਿਚ ਨੌਜੁਆਨਾਂ ਨੈ 25 ਦਿਨਾਂ ਤੱਕ ਸੂਬੇ ਦੇ ਹਰ ਖੇਤਰ ਵਿਚ ਜਾ ਕੇ ਨਸ਼ਾ ਮੁਕਤੀ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ।

ਉਨ੍ਹਾਂ ਨੇ ਦਸਿਆ ਕਿ ਇਸ ਤੋਂ ਪਹਿਲਾਂ 5 ਮਈ, 2023 ਨੂੰ ਨੌਜੁਆਨ ਅਤੇ ਕਿਸ਼ੋਰਾਂ ਨੂੰ ਨਸ਼ੇ ਤੋਂ ਬਚਾਉਣ ਲਈ ਇਕ ਰਾਜ ਕਾਰਜ ਯੋਜਨਾ ਸ਼ੁਰੂ ਕੀਤੀ ਗਈ। ਇਸ ਯੋਜਨਾ ਦੇ 3 ਪਹਿਲੂ-ਜਨ ਜਾਗਰੁਕਤਾ ਮੁਹਿੰਮ, ਨਸ਼ਾਮੁਕਤੀ ਤੇ ਪੁਨਰਵਾਸ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰਨਾ ਹੈ।

ਸਰਕਾਰ ਨੇ ਪੰਚਕੂਲਾ ਵਿਚ ਇੰਟਰ ਸਟੇਟ ਸਕੱਤਰੇਤ ਸਥਾਪਿਤ ਕਰ 7 ਸੂਬਿਆਂ ਨੂੰ ਜੋੜਿਆ

ਮੁੱਖ ਮੰਤਰੀ ਨੇ ਦਸਿਆ ਕਿ ਸਰਕਾਰ ਵੱਲੋਂ ਨਸ਼ਾ ਤਸਰਕਾਂ ਦੇ ਖਿਲਾਫ ਕਾਰਵਾਈ ਕਰਨ ਲਈ ਇਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਸੂਬੇ ਵਿਚ ਇਹ ਟਾਸਕ ਫੋਰਸ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ।

ਉਨ੍ਹਾਂ ਨੇ ਦਸਿਆ ਕਿ ਨਸ਼ੇ ‘ਤੇ ਪੂਰਨ ਰੋਕਥਾਮ ਲਗਾਉਣ ਲਈ ਸਰਕਾਰ ਨੇ ਪੰਚਕੂਲਾ ਵਿਚ ਇੰਟਰ-ਸਟੇਟ ਸਕੱਤਰੇਤ ਸਥਾਪਿਤ ਕੀਤਾ ਗਿਆ ਹੈ। ਇਸ ਸਕੱਤਰੇਤ ਵਿਚ ਉੱਤਰ ਭਾਰਤ ਦੇ 7 ਸੂਬੇ-ਹਰਿਆਣਾ, ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਉਤਰਾਖੰਡ ਅਤੇ ਰਾਜਸਤਾਨ ਦੇ ਪ੍ਰਤੀਨਿਧੀ ਆਪਸੀ ਤਾਲਮੇਲ ਸਥਾਪਿਤ ਕਰ ਨਸ਼ੇ ‘ਤੇ ਰੋਕਥਾਮ ਲਗਾਉਣ ਲਈ ਸੂਚਨਾਵਾਂ ਨੂੰ ਸਾਂਝਾ ਕਰਦੇ ਹਨ।

ਪੀਐਮ ਨੇ ਮਨ ਕੀ ਬਾਤ ਵਿਚ ਨਸ਼ੇ ਦੇ ਖਿਲਾਫ ਲੜਾਈ ਦਾ ਕਰ ਚੁੱਕੇ ਅਪੀਲ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਨੇ ਸਮਾਜ ਨੂੰ ਨਸ਼ਾ ਮੁਕਤ ਕਰਨ ਦਾ ਬੀੜਾ ਚੁਕਿਆ ਹੈ। ਉਨ੍ਹਾਂ ਦੀ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਬਨਾਉਣ ਲਈ ਨਸ਼ੀਲੀ ਦਵਾਈਆਂ ਦੇ ਖਿਲਾਫ ਜੀਰੋਂ ਟੋਲਰੇਂਸ ਦੀ ਨੀਤੀ ਅਪਣਾਈ ਗਈ ਹੈ।

ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਆਪਣੇ ਮਨ ਕੀ ਬਾਤ ਪ੍ਰੋਗ੍ਰਾਮ ਵਿਚ ਨਸ਼ੀਲੀ ਪਦਾਰਥਾਂ ਦੇ ਖਿਲਾਫ ਲੜਾਈ ਵਿਚ ਕੌਮੀ ਨਸ਼ੀਲੇ ਪਦਾਰਥ ਨਿਰੋਧਕ ਹੈਲਪਲਾਇਨ ਮਾਨਸ ਦੀ ਵਰਤੋ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਨਸ਼ੇ ਦੀ ਲੱਤ , ਨਾ ਸਿਰਫ ਪਰਿਵਾਰ ਸਗੋ ਪੂਰੇ ਸਮਾਜ ਦੇ ਲਈ ਬਹੁਤ ਪਰੇਸ਼ਾਨੀ ਬਣ ਜਾਂਦੀ ਹੈ। ਅਜਿਹੇ ਵਿਚ ਇਹ ਖਤਰਾ ਹਮੇਸ਼ਾ ਲਈ ਖਤਮ ਹੋਵੇ, ਇਸ ਦੇ ਲਈ ਜਰੂਰੀ ਹੈ ਕਿ ਅਸੀਂ ਸੱਭ ਇਕੁਜੁੱਟ ਹੋਕ ੇ ਇਸ ਦਿਸ਼ਾ ਵਿਚ ਅੱਗੇ ਵੱਧਣ।

Share This Article
Leave a Comment