ਨਵੀਂ ਦਿੱਲੀ: ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਭਾਰਤੀ ਫੌਜ ‘ਚ ਮਹਿਲਾ ਦੇ ਸਥਾਈ ਕਮੀਸ਼ਨ ਨੂੰ ਆਧਿਕਾਰਿਤ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਵੀਰਵਾਰ ਨੂੰ ਇਸ ਸਬੰਧੀ ਮਨਜ਼ੂਰੀ ਪੱਤਰ ਜਾਰੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਫੌਜ ਵਿੱਚ ਵੱਖ-ਵੱਖ ਸਿਖਰ ਅਹੁਦਿਆਂ ‘ਤੇ ਮਹਿਲਾਵਾਂ ਦੀ ਨਿਯੁਕਤੀ ਹੋ ਸਕੇਗੀ।
ਇਸ ਮਨਜ਼ੂਰੀ ਤੋਂ ਬਾਅਦ ਹੁਣ ਆਰਮੀ ਏਅਰ ਡਿਫੈਂਸ, ਸਿਗਨਲ, ਇੰਜੀਨੀਅਰ, ਆਰਮੀ ਐਵੀਏਸ਼ਨ, ਇਲੈਕਟਰਾਨਿਕਸ, ਮਕੈਨਿਕਲ ਇੰਜੀਨਿਅਰਿੰਗ, ਆਰਮੀ ਸਰਵਿਸ ਕਾਰਪਸ, ਆਰਮੀ ਆਰਡਿਨੈਂਸ ਕਾਰਪਸ ਅਤੇ ਇੰਟੈਲੀਜੈਂਸ ਕਾਰਪਸ ਵਿੱਚ ਮਹਿਲਾਵਾਂ ਨੂੰ ਸਥਾਈ ਕਮੀਸ਼ਨ ਮਿਲ ਸਕੇਗਾ।
ਇਸ ਦੇ ਨਾਲ-ਨਾਲ ਜੱਜ ਐਂਡ ਐਡਵੋਕੇਟ ਜਨਰਲ, ਆਰਮੀ ਐਜੁਕੇਸ਼ਨਲ ਕਾਰਪਸ ਵਿੱਚ ਵੀ ਮਹਿਲਾਵਾਂ ਨੂੰ ਸਥਾਈ ਕਮੀਸ਼ਨ ਦਿੱਤਾ ਜਾਵੇਗਾ।
ਇਸ ਦੇ ਨਾਲ-ਨਾਲ ਸਲੈਕਸ਼ਨ ਬੋਰਡ ਨਾਲ ਸਾਰੀ ਐਸਐਸਸੀ ਮਹਿਲਾਵਾਂ ਵਲੋਂ ਆਪਸ਼ਨ ਅਤੇ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋਣ ‘ਤੇ ਐਕਸ਼ਨ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਵਿੱਚ ਫੌਜ ਵਲੋਂ ਕਿਹਾ ਗਿਆ ਹੈ ਕਿ ਭਾਰਤੀ ਫੌਜ ਮਹਿਲਾ ਅਧਿਕਾਰੀਆਂ ਸਣੇ ਸਾਰੇ ਕਰਮੀਆਂ ਨੂੰ ਰਾਸ਼ਟਰ ਦੀ ਸੇਵਾ ਦੇ ਸਮਾਨ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।