ਸਰਕਾਰ ਨੇ ਹੀਮੋਫੀਲਿਆ ਅਤੇ ਥੈਲੀਸੀਮਿਆ ਤੋਂ ਪੀੜਤ ਲੋਕਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਲਈ ਉਮਰ ਸੀਮਾ ਨੂੰ ਕੀਤਾ ਖਤਮ

Global Team
3 Min Read

ਚੰਡੀਗੜ੍ਹ: ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਲੋਕਾਂ ਨੂੰ ਸਸਤੀ ਅਤੇ ਸਰਲ ਇਲਾਜ ਦੇਣ ਲਈ ਯਤਨਸ਼ੀਲ ਹੈ, ਪਿਛਲੇ 100 ਦਿਨਾਂ ਵਿਚ ਮੌਜੂਦਾ ਸਰਕਾਰ ਨੇ ਸਿਹਤ ਨੂੰ ਲੈ ਕੇ ਅਨੇਕ ਖਾਸ ਫੈਸਲੇ ਲਏ ਹਨ।

ਉਨ੍ਹਾਂ ਨੇ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੁਣ ਹੀਮੋਫੀਲਿਆ ਅਤੇ ਥੈਲੀਸੀਮਿਆ ਤੋਂ ਪੀੜਤ ਲੋਕਾਂ ਨੂੰ ਦਿੱਤੀ ਜਾਣ ਵਾਲੀ ਪੈਂਸ਼ਨ ਲਈ 18 ਸਾਲ ਦੀ ਉਮਰ ਸੀਮਾ ਨੂੰ ਖਤਮ ਕਰ ਦਿੱਤਾ ਗਿਆ ਹੈ, ਉਕਤ ਦੋਵਾਂ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ 3,000 ਰੁਪਏ ਪ੍ਰਤੀ ਮਹੀਨਾ ਪੈਂਸ਼ਨ ਦਿੱਤੀ ਜਾਵੇਗੀ, ਇਹ ਪੈਂਸ਼ਨ ਕਿਸੇ ਵੀ ਹੋਰ ਪੈਂਸ਼ਨ ਤੋਂ ਇਲਾਵਾ ਹੋਵੇਗੀ।

ਕੁਮਾਰੀ ਆਰਤੀ ਸਿੰਘ ਰਾਓ ਨੇ ਅੱਗੇ ਦਸਿਆ ਕਿ ਮੌਜੂਦਾ ਸਰਕਾਰ ਨੇ 18 ਅਕਤੂਬਰ, 2024 ਨੂੰ ਰਾਜ ਵਿਚ ਕਿਡਨੀ ਦੇ ਰੋਗ ਨਾਲ ਪੀੜਤਾਂ ਨੂੰ ਮੁਫਤ ਡਾਇਲਸਿਸ ਦੀ ਸੇਵਾਵਾਂ ਪ੍ਰਦਾਨ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ, ਇਹ ਸਿਹਤ ਦੇ ਖੇਤਰ ਵਿਚ ਅਹਿਮ ਕਦਮ ਹੈ। ਸਿਰਫ 3 ਮਹੀਨੇ ਵਿਚ ਹੀ ਇਸ ਸਿਹਤ-ਸਹੂਲਤ ਦਾ ਕਰੀਬ 20 ਹਜਾਰ ਲੋਕ ਲਾਭ ਲੈ ਚੁੱਕੇ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਦੀ ਦਸੰਬਰ 2025 ਤੱਕ ਟੀਬੀ ਮੁਕਤ ਬਨਾਉਣ ਲਈ ਪਿਛਲੇ 7 ਦਸੰਬਰ ਨੂੰ ਪੰਚਕੂਲਾ ਤੋਂ ਜਿਸ 100 ਦਿਨਾਂ ਦੀ ਟੀਬੀ ਮੁਕਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਉਸ ‘ਤੇ ਰਾਜ ਵਿਚ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਅਸੀਂ ਨਿਰਧਾਰਿਤ ਮਿੱਤੀ ਤੱਕ ਟੀਚਾ ਜਰੂਰ ਹਾਸਲ ਕਰ ਲੈਣਗੇ।

ਉਨ੍ਹਾਂ ਨੇ ਸਿਹਤ ਖੇਤਰ ਵਿਚ ਕੀਤੇ ਗਏ ਹੋਰ ਕੰਮਾਂ ਦਾ ਵਰਨਣ ਕਰਦੇ ਹੋਏ ਦਸਿਆ ਕਿ ਨਾਰਨੌਲ ਵਿਚ 6.57 ਕਰੋੜ ਰੁਪਏ ਦੀ ਲਾਗਤ ਨਾਲ ਟਰਾਮਾ ਸੈਂਟਰ ਦਾ ਨਿਰਮਾਣ ਕੀਤਾ ਗਿਆ ਹੈ। ਰਿਵਾੜੀ ਦੇ ਬੋਹਤਵਾਸ ਅਹੀਰ ਵਿਚ ਪੀਐਚਸੀ ਦਾ ਨਿਰਮਾਣ 6.80 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।

ਉਨ੍ਹਾਂ ਨੇ ਦਸਿਆ ਕਿ ਹੁਣ ਤੱਕ 57 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ 83 ਸਬ-ਸਿਹਤ ਕੇਂਦਰਾਂ ਤੇ 22 ਬਲਾਕ ਪਬਲਿਕ ਹੈਲਥ ਯੂਨਿਟ ਬਨਾਉਣ ਦੀ ਮੰਜੂਰੀ ਦਿੱਤੀ ਗਈ ਹੈ। ਕੁਰੂਕਸ਼ੇਤਰ ਦੇ ਸਰਸਵਤੀ ਖੇੜਾ ਭੱਟ ਮਾਜਰਾ ਪਿੰਡ ਵਿਚ 50 ਬਿਸਤਰੇ ਵਾਲੇ ਹਸਪਤਾਲ ਦਾ ਨਿਰਮਾਣ 19.76 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ।

ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਅੱਗੇ ਦਸਿਆ ਕਿ ਕਰਨਾਲ ਜਿਲ੍ਹਾ ਦੇ ਅਸੰਧ ਵਿਚ 76.20 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ 100 ਬੈਡ ਦੇ ਸਬ-ਡਿਵੀਜਨਲ ਸਿਵਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ।

ਉਨ੍ਹਾਂ ਨੇ ਸਿਹਤ ਸਿਖਿਆ ਅਤੇ ਸਿਹਤ ਢਾਂਚੇ ਨੂੰ ਮਜਬੂਤ ਕਰਨ ਦੀ ਦਿਸ਼ਾ ਵਿਚ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਲਦੀ ਹੀ ਪੰਚਕੂਲਾ ਦੇ ਸਿਵਲ ਹਸਪਤਾਲ ਵਿਚ ਪੈਥਾਲੋਜੀ, ਡਰਮੋਟੋਲਾਜੀ, ਮਨੋਚਕਿਸਤਾ ਅਤੇ ਹਸਪਤਾਲ ਪ੍ਰਸਾਸ਼ਨ ਵਿਚ ਡੀਐਨਬੀ ਡਿਗਰੀ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ।

Share This Article
Leave a Comment