ਦਿਵਾਲੀ ਤੋਂ ਪਹਿਲਾਂ ਸਸਤੀਆਂ ਹੋਈਆਂ ਗੱਡੀਆਂ, ਸਰਕਾਰ ਨੇ ਘਟਾਇਆ 50 ਫੀਸਦੀ Road Tax

TeamGlobalPunjab
2 Min Read

ਭਾਰਤ ਵਿੱਚ ਆਟੋ ਸੈਕਟਰ ਪਿਛਲੇ 9 ਮਹੀਨੇ ਤੋਂ ਮੰਦੀ ਦੀ ਚਪੇਟ ਤੋਂ ਨਿਕਲਣ ਦੀ ਕੋਸ਼ਿਸ਼ ‘ਚ ਲੱਗਿਆ ਹੋਇਆ ਹੈ। ਗੱਡੀਆਂ ਦੀ ਵਿਕਰੀ ਲਗਾਤਾਰ ਡਿੱਗਦੀ ਜਾ ਰਹੀ ਹੈ। ਕੰਪਨੀਆਂ ਲਗਾਤਾਰ ਨਵੇਂ – ਨਵੇਂ ਆਫਰਸ ਦੇ ਜ਼ਰਿਏ ਗਾਹਕਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ਾਂ ‘ਚ ਲੱਗੀ ਹੋਈ ਹੈ। ਮੰਦੀ ਦੀ ਮਾਰ ਝੱਲ ਰਹੇ ਆਟੋ ਸੈਕਟਰ ਨੂੰ ਗੋਆ ਸਰਕਾਰ ਨੇ ਇੱਕ ਵੱਡੀ ਰਾਹਤ ਦੇਣ ਦਾ ਕਦਮ ਚੁੱਕਿਆ ਹੈ।

ਗੋਆ ਸਰਕਾਰ ਨੇ ਆਟੋ ਸੈਕਟਰ ਨੂੰ ਮੰਦੀ ਦੀ ਮਾਰ ਤੋਂ ਬਚਾਉਣ ਲਈ 31 ਦਸੰਬਰ ਤੱਕ ਹਰ ਨਵੀਂ ਗੱਡੀ ਖਰੀਦਣ ‘ਤੇ 31 ਦਸੰਬਰ ਤੱਕ ਤਿੰਨ ਮਹੀਨੇ ਲਈ ਕਿਸੇ ਵੀ ਪ੍ਰਕਾਰ ਦੇ ਨਵੇਂ ਵਾਹਨ ਨੂੰ ਖਰੀਦਣ ‘ਤੇ ਰੋਡ ਟੈਕਸ ਨੂੰ 50 ਫੀਸਦੀ ਘੱਟ ਕਰਨ ਦਾ ਐਲਾਨ ਕੀਤਾ ਹੈ।

ਵਿਕਰੀ ਨੂੰ ਮਿਲੇਗੀ ਰਫਤਾਰ
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਕੈਬੀਨਟ ਨੇ 31 ਦਸੰਬਰ 2019 ਤੱਕ ਕਿਸੇ ਵੀ ਪ੍ਰਕਾਰ ਦੇ ਨਵੇਂ ਵਾਹਨ ਦੀ ਖਰੀਦ ‘ਤੇ ਰੋਡ ਟੈਕਸ 50 ਫੀਸਦੀ ਘੱਟ ਕਰਨਾ ਦਾ ਫ਼ੈਸਲਾ ਲਿਆ ਹੈ। ਸਰਕਾਰ ਦੇ ਇਸ ਕਦਮ ਨਾਲ ਆਟੋ ਸੈਕਟਰ ਨੂੰ ਰਾਹਤ ਮਿਲਣ ਦੀ ਉਮੀਦ ਹੈ। ਸਟੇਟ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਕੜਿਆਂ ਮੁਤਾਬਕ, ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਗੋਆ ‘ਚ ਵਾਹਨਾਂ ਦੇ ਕੁੱਲ ਰਜਿਸਟਰੇਸ਼ਨ ‘ਚ 15-17 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।

ਟੈਕਸ ਦੀ ਗੱਲ
ਇਸ ਸਮੇਂ ਗੋਆ ਵਿੱਚ 1.5 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਦੋ ਪਹੀਆ ਵਾਹਨ ‘ਤੇ 9 ਫੀਸਦੀ ਟੈਕਸ ਲਗਾਇਆ ਜਾਂਦਾ ਹੈ। ਜਦਕਿ 1.5 ਲੱਖ ਤੋਂ 3 ਲੱਖ ਰੁਪਏ ਤੱਕ ਵਾਲੇ ਵਾਹਨਾਂ ‘ਤੇ 12 ਫੀਸਦੀ ਟੈਕਸ ਲਗਾਇਆ ਜਾਂਦਾ ਹੈ।

- Advertisement -

ਇੰਨਾ ਹੀ ਨਹੀਂ ਜਿਨ੍ਹਾਂ ਵਾਹਨਾਂ ਦੀ ਕੀਮਤ 3 ਲੱਖ ਜਾਂ ਇਸ ਤੋਂ ਜ਼ਿਆਦਾ ਹੈ ਉਨ੍ਹਾਂ ‘ਤੇ 15 ਫੀਸਦੀ ਤੱਕ ਟੈਕਸ ਲਗਾਇਆ ਜਾਂਦਾ ਹੈ। ਜਦਕਿ 6 ਲੱਖ ਰੁਪਏ ਤੱਕ ਦੀਆਂ ਗੱਡੀਆਂ ‘ਤੇ 9 ਫੀਸਦੀ ਤੇ 10 ਲੱਖ ਰੁਪਏ ਤੱਕ ਦੀਆਂ ਕਾਰਾਂ ‘ਤੇ 11 ਫੀਸਦ ਟੈਕਸ ਹੈ। ਇਸੇ ਤਰ੍ਹਾਂ ਹੀ10 ਲੱਖ ਰੁਪਏ ਤੋਂ 15 ਲੱਖ ਰੁਪਏ ਦੇ ਵਾਹਨਾਂ ‘ਤੇ 11 ਫੀਸਦ ਤੇ ਜੋ 15 ਲੱਖ ਰੁਪਏ ਤੋਂ ਜ਼ਿਆਦਾ ਕੀਮਤ ਵਾਲੇ ਵਾਹਨ ਹਨ ਉਨ੍ਹਾਂ ‘ਤੇ 13 ਫੀਸਦ ਟੈਕਸ ਲੱਗਦਾ ਹੈ।

Share this Article
Leave a comment