ਪ੍ਰਣਬ ਮੁਖਰਜੀ ਦੇ ਦੇਹਾਂਤ ‘ਤੇ ਪੰਜਾਬ ਵਿੱਚ ਇੱਕ ਹਫ਼ਤਾ ਰਾਜਸੀ ਸੋਗ

TeamGlobalPunjab
1 Min Read

ਚੰਡੀਗੜ੍ਹ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇੱਕ ਹਫ਼ਤੇ ਲਈ ਰਾਜਸੀ ਸੋਗ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਰਾਸ਼ਟਰਪਤੀ ਦੇ ਦੇਹਾਂਤ ਤੇ ਡੂੰਘਾ ਅਫਸੋਸ ਜ਼ਾਹਿਰ ਕੀਤਾ। ਸੂਬੇ ਵਿੱਚ 31 ਅਗਸਤ ਤੋਂ 6 ਸਤੰਬਰ ਦੌਰਾਨ ਰਾਸ਼ਟਰੀ ਝੰਡਾ ਝੁੱਕਿਆ ਰਹੇਗਾ। ਸੂਬੇ ਵਿੱਚ ਹਫ਼ਤੇ ਦੌਰਾਨ ਕੋਈ ਵੀ ਮਨੋਰੰਜਕ ਪ੍ਰੋਗਰਾਮ ਨਹੀਂ ਹੋਣਗੇ।

84 ਸਾਲ ਦੇ ਪ੍ਰਣਬ ਮੁਖਰਜੀ ਦਾ ਇਲਾਜ ਦੌਰਾਨ ਦੇਹਾਂਤ ਹੋ ਗਿਆ। 10 ਅਗਸਤ ਨੂੰ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਕੀਤੀ ਗਈ ਸੀ। ਜਿਸ ਦੌਰਾਨ ਉਹ ਕੌਮਾ ਵਿੱਚ ਚਲੇ ਗਏ ਸਨ। ਪ੍ਰਣਬ ਮੁਖਰਜੀ ਨੇ ਆਪਣੇ ਆਪ ਨੂੰ ਕਰੋਨਾ ਪੀੜਤ ਵੀ ਦੱਸਿਆ ਸੀ।

ਉਹ ਦੇਸ਼ ਦੇ ਸਭ ਤੋਂ ਵੱਧ ਸੂਝਵਾਨ ਸਿਆਸਤਦਾਨਾਂ ਵਿੱਚੋਂ ਇੱਕ ਸਨ। ਸਾਰੇ ਪਾਰਟੀਆਂ ਦੇ ਲੀਡਰ ਪ੍ਰਣਬ ਮੁਖਰਜੀ ਦਾ ਸਨਮਾਨ ਬਰਾਬਰ ਕਰਦੇ ਸਨ। ਜਿਸ ਦੇ ਤਹਿਤ ਪੰਜਾਬ ਸਰਕਾਰ ਨੇ ਵੀ ਅਫਸੋਸ ਵਜੋਂ ਹਫ਼ਤੇ ਭਰ ਲਈ ਰਾਜਸੀ ਸੋਗ ਦਾ ਐਲਾਨ ਕੀਤਾ ਹੈ।

Share This Article
Leave a Comment