ਨਵੀਂ ਦਿੱਲੀ, 7 ਨਵੰਬਰ, 2020: ਪੰਜਾਬ ਲਈ ਮੁਸਾਫਰ ਤੇ ਮਾਲ ਗੱਡੀਆਂ ਦੀਆਂ ਸੇਵਾਵਾਂ ਬਹਾਲ ਕਰਨ ਨੂੰ ਲੈ ਕੇ ਬੇਯਕੀਨੀ ਬਰਕਰਾਰ ਹੈ।
ਇਕ ਪਾਸੇ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿਚ ਰੇਲ ਲਾਈਨਾਂ ਸਾਫ ਹਨ ਤੇ ਰੇਲਵੇ ਨੂੰ ਤੁਰੰਤ ਰੇਲ ਸੇਵਾ ਬਹਾਲ ਕਰਨੀ ਚਾਹੀਦੀ ਹੈ ਜਦਕਿ ਦੂਜੇ ਪਾਸੇ ਰੇਲਵੇ ਬੋਰਡ ਦਾ ਕਹਿਣਾ ਹੈ ਕਿ ਸੰਗਰੂਰ, ਪਠਾਨਕੋਟ ਤੇ ਫਿਰੋਜ਼ਪੁਰ ਵਿਚ ਕੁਝ ਸਟੇਸ਼ਨਾਂ ਦੇ ਪਲੈਟਫਾਰਮਾਂ ’ਤੇ ਹਾਲੇ ਵੀ ਕਿਸਾਨ ਬੈਠੇ ਹਨ, ਜਦੋਂ ਤੱਕ ਉਹ ਉਠ ਨਹੀਂ ਜਾਂਦੇ, ਰੇਲ ਸੇਵਾ ਬਹਾਲ ਨਹੀਂ ਹੋ ਸਕਦੀ।
ਇਸ ਦੌਰਾਨ ਪੰਜਾਬ ਦੇ ਐਮ ਪੀ ਜਸਵੀਰ ਸਿੰਘ ਡਿੰਪਾ ਨੇ ਦੱਸਿਆ ਕਿ ਅੱਜ ਪੰਜਾਬ ਦੇ ਸੰਸਦ ਮੈਂਬਰਾਂ ਦੇ ਵਫਦ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕੀਤੀ ਹੈ ਤੇ ਆਸ ਹੈ ਕਿ ਰੇਲ ਸੇਵਾ ਜਲਦੀ ਹੀ ਬਹਾਲਹੋਵੇਗੀ ਜਿਸ ਬਾਰੇ ਅੰਤਿਮ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੁੱਖ ਸਕੱਤਰ ਵੱਲੋਂ ਰੇਲਵੇ ਕੋਲ ਮਾਮਲਾ ਉਠਾਉਣ ਤੋਂ ਬਾਅਦ ਲਿਆ ਜਾਵੇਗਾ।