ਅਹਿਮਦਾਬਾਦ : ਹਰ ਦਿਨ ਦੁਨੀਆਂ ‘ਚ ਕਈ ਤਰ੍ਹਾਂ ਦੀਆਂ ਘਟਨਾਵਾਂ ਅਤੇ ਹਾਦਸੇ ਵਾਪਰਦੇ ਹੀ ਰਹਿੰਦੇ ਹਨ। ਜਿਸ ਦੇ ਚਲਦਿਆਂ ਅੱਜ ਅਹਿਮਦਾਬਾਦ ਤੋਂ ਬੇਂਗਲੁਰੂ ਜਾ ਰਹੇ ਗੋਏਅਰ ਦੇ ਇੱਕ ਜਹਾਜ ਨਾਲ ਵੱਡਾ ਹਾਦਸਾ ਵਾਪਰਿਆ। ਪਰ ਇਸ ‘ਤੇ ਜਲਦ ਹੀ ਕਾਬੂ ਪਾ ਲਿਆ ਗਿਆ। ਜਾਣਕਾਰੀ ਮੁਤਾਬਿਕ ਹੋਇਆ ਇੰਝ ਕਿ ਇਹ ਜਹਾਜ ਜਿਉਂ ਹੀ ਉਡਾਣ ਭਰਨ ਲੱਗਾ ਤਾਂ ਇੱਕ ਛੋਟਾ ਪੰਛੀ ਇਸ ਦੇ ਸੱਜੇ ਇੰਜਣ ਨਾਲ ਟਕਰਾ ਗਿਆ।
ਰਿਪੋਰਟਾਂ ਮੁਤਾਬਿਕ ਜਦੋਂ ਇਹ ਹਾਦਸਾ ਵਾਪਰਿਆ ਤਾਂ ਜਲਦ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ ਅਤੇ ਇਸ ਹਾਦਸੇ ਦੌਰਾਨ ਚਾਲਕ ਦਲ ਅਤੇ ਯਾਤਰੀ ਸੁਰੱਖਿਅਤ ਹਨ। ਅਹਿਮਦਾਬਾਦ ਤੋਂ ਬੇਂਗਲੁਰੂ ਜਾਣ ਵਾਲੀ ਗੋਏਅਰ ਨਾਮਕ ਫਲਾਈਟ ਜੀ8802 ਦੇ ਸੱਜੇ ਇੰਜਣ ਵਿੱਚ ਅੱਗ ਲੱਗੀ ਸੀ।
#GoAlert pic.twitter.com/tbIu27MXt2
— GO FIRST (@GoFirstairways) February 18, 2020