Home / ਓਪੀਨੀਅਨ / ਗਲੋਬਲ-ਵਾਰਮਿੰਗ – ਬਹੁਤ ਹੋ ਗਏ ਮਤੇ ਪਾਸ, ਲੋੜ ਹੈ ਅਮਲ ਕਰਨ ਦੀ

ਗਲੋਬਲ-ਵਾਰਮਿੰਗ – ਬਹੁਤ ਹੋ ਗਏ ਮਤੇ ਪਾਸ, ਲੋੜ ਹੈ ਅਮਲ ਕਰਨ ਦੀ

-ਅਸ਼ਵਨੀ ਚਤਰਥ;

ਮਨੁੱਖੀ ਕਿਰਿਆਵਾਂ ਦੁਆਰਾ ਧਰਤੀ ਦੀ ਸਤ੍ਹਾ ਦੇ ਤਾਪਮਾਨ ਵਿੱਚ ਹੋਣ ਵਾਲੇ ਵਾਧੇ ਨੂੰ ਗਲੋਬਲ ਵਾਰਮਿੰਗ ਜਾਂ ਆਲਮੀ ਤਪਸ਼ ਕਿਹਾ ਜਾਂਦਾ ਹੈ। ਵਿਗਿਆਨੀ ਗਲੋਬਲ ਵਾਰਮਿੰਗ ਲਈ ਮਨੁੱਖੀ ਕਿਰਿਆਵਾਂ ਜਿਵੇਂ ਪਥਰਾਟ ਬਾਲਣਾਂ ਜਿਵੇਂ ਕੋਲਾ, ਪੈਟਰੋਲ ਅਤੇ ਡੀਜ਼ਲ ਆਦਿ ਨੂੰ ਬਾਲਣਾ, ਮਨੁੱਖੀ ਵਸੋਂ ਵਿੱਚ ਵਾਧਾ, ਜੰਗਲਾਂ ਦੀ ਕਟਾਈ, ਸ਼ਹਿਰੀਕਰਨ ਅਤੇ ਮਨੁੱਖ ਦੀ ਜੀਵਨ ਸ਼ੈਲੀ ਵਿੱਚ ਤਬਦੀਲ ਆਦਿ ਨੂੰ ਕਾਰਨ ਮੰਨਦੇ ਹਨ । ਉਕਤ ਕਾਰਨਾਂ ਦੁਆਰਾ ਕਾਰਬਨ -ਡਾਈਆਕਸਾਈਡ, ਮਿਥੇਨ, ਨਾਈਟਰਸ ਆਕਸਾਈਡ, ਸੀ.ਐਫ.ਸੀ ਅਤੇ ਅਤੇ ਐਚ.ਐਫ.ਸੀ. ਵਰਗੀਆਂ ਗੈਸਾਂ ਹਵਾ ਵਿੱਚ ਛੱਡੀਆਂ ਜਾਂਦੀਆਂ ਹਨ । ਇਹਨਾਂ ਗੈਸਾਂ ਨੂੰ ਗਰੀਨ ਹਾਊਸ ਗੈਸਾਂ ਦਾ ਨਾਂ ਦਿੱਤਾ ਗਿਆ ਹੈ । ਇਹ ਗੈਸਾਂ ਸੂਰਜ ਤੋਂ ਆ ਰਹੀ ਗਰਮੀ ਨੂੰ ਸੋਖ ਲੈਂਦੀਆਂ ਹਨ, ਜਿਸ ਕਾਰਨ ਧਰਤੀ ਦਾ ਤਾਪਮਾਨ ਵੱਧ ਜਾਂਦਾ ਹੈ ।

ਵਿਗਿਆਨੀਆਂ ਦੁਆਰਾ 1951 ਤੋਂ 1980 ਤੱਕ ਦੇ ਕੀਤੇ ਗਏ ਸਰਵੇ ਅਨੁਸਾਰ ਧਰਤੀ ਦੀ ਸਤ੍ਹਾ ਦਾ ਔਸਤ ਤਾਪਮਾਨ 140 ਸੈਲਸੀਅਸ ਸੀ ਜੋ ਕਿ ਗਲੋਬਲ ਵਾਰਮਿੰਗ ਕਾਰਨ ਵੱਧ ਕੇ 14.90 ਸੈਲਸੀਅਸ ਹੋ ਗਿਆ। ਇਸ ਵੱਧੇ ਹੋਏ ਤਾਪਮਾਨ ਕਾਰਨ ਧਰਤੀ ਦੇ ਧਰੁਵਾਂ, ਗਰੀਨ ਲੈਂਡ ਅਤੇ ਆਰਕਟਿਕ ਸਮੁੰਦਰ ਵਿੱਚ ਬਰਫ ਦਾ ਵੱਡਾ ਹਿੱਸਾ ਪਿਘਲ ਗਿਆ ਅਤੇ ਪਿਘਲਣ ਦੀ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ । ਵਿਗਿਆਨੀਆਂ ਅਨੁਸਾਰ ਉਕਤ ਕਾਰਨਾਂ ਕਰਕੇ ਪਿਛਲੇ ਤਕਰੀਬਨ 100 ਸਾਲਾਂ ਵਿੱਚ ਸਮੁੰਦਰ ਦੇ ਪਾਣੀ ਦਾ ਪੱਧਰ ਤਕਰੀਬਨ 30 ਸੈਟੀਮੀਟਰ ਵੱਧ ਗਿਆ ਹੈ। (1993 ਤੋਂ 2017 ਤੱਕ ਇਹ ਵਾਧਾ 7.5 ਸੈਟੀਮੀਟਰ ਦਾ ਵਾਧਾ ਹੋਇਆ ਹੈ)। ਵਿਗਿਆਨੀਆਂ ਅਨੁਸਾਰ ਇਸ ਵਾਧੇ ਦੇ ਕੁੱਝ ਮਾੜੇ ਪ੍ਰਭਾਵ ਵੇਖਣ ਨੂੰ ਮਿਲਣਗੇ ਜਿਵੇਂ • ਸਮੁੰਦਰ ਕੰਡੇ ਦੇ ਆਬਾਦੀ ਵਾਲੇ ਨੀਵੇਂ ਇਲਾਕੇ ਪਾਣੀ ਵਿੱਚ ਡੁੱਬ ਜਾਣਗੇ । • ਖੇਤੀਬਾੜੀ ਵਾਲੀ ਜ਼ਮੀਨ ਸਮੁੰਦਰ ਦੇ ਨਮਕ ਵਾਲੇ ਪਾਣੀ ਨਾਲ ਬੰਜਰ ਹੋ ਜਾਵੇਗੀ । • ਸਮੁੰਦਰ ਕੰਢੇ ਵੱਸਦੇ ਜੀਵ-ਜੰਤੂ ਅਲੋਪ ਹੋ ਜਾਣਗੇ । • ਮਨੁੱਖ ਦੀ ਵੱਡੀ ਆਬਾਦੀ ਨੂੰ ਦੂਸਰੀ ਥਾਂ ਜਾਣਾ ਪਵੇਗਾ । • ਬਹੁਤ ਜਿਆਦਾ ਹੜ੍ਹ ਆਉਣਗੇ ।

ਸੰਯੁਕਤ ਰਾਸ਼ਟਰ ਵੱਲੋਂ ਪਿਛਲੇ ਤਕਰੀਬਨ 28 ਸਾਲਾਂ ਤੋਂ ਗਲੋਬਲ—ਵਾਰਮਿੰਗ ਸਬੰਧੀ ਸਾਰੇ ਹੀ ਦੇਸ਼ਾਂ ਨੂੰ ਜਾਗਰੂਕ ਕਰਨ ਲਈ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ । 1992 ਵਿੱਚ ਹੋਏ ਅਰਥ ਸਮਿਟ ਨੇ ਵਾਤਾਵਰਨ ਪਰਿਵਰਤਨ ਸਬੰਧੀ ਕਾਨਫਰੰਸ ਦੀ ਸ਼ੁਰੂਆਤ ਕੀਤੀ ਜਿਸਦੀ ਪਹਿਲੀ ਕਾਨਫਰੰਸ 1995 ਵਿੱਚ ਜਰਮਨੀ ਵਿੱਚ ਕਰਵਾਈ ਗਈ।

ਵਾਤਾਵਰਨ ਤਬਦੀਲੀ ਸਬੰਧੀ ਕਾਨਫਰੰਸ ਦੀ ਤੀਸਰੀ ਬੈਠਕ ਦਸੰਬਰ 1997 ਵਿੱਚ ਕਯੋਟੋ, ਜਪਾਨ ਵਿੱਚ ਹੋਈ ਜਿਸ ਵਿੱਚ ਕੁੱਝ ਅਹਿਮ ਫੈਸਲੇ ਲਏ ਗਏ ਅਤੇ ਕਿਹਾ ਗਿਆ ਕਿ ਸੰਸਾਰ ਦੇ ਅਮੀਰ (ਵਿਕਸਤ) ਦੇਸ਼ ਆਪਣੇ-ਆਪਣੇ ਦੇਸ਼ ਵਿੱਚ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਘੱਟ ਕਰਕੇ 1990 ਦੇ ਪੱਧਰ ਤੋਂ 6 ਤੋਂ 8# ਹੇਠਾਂ ਲੈ ਕੇ ਜਾਣਗੇ ।

ਫਰਾਂਸ ਦੀ ਰਾਜਧਾਨੀ ਪੈਰਸ ਵਿਖੇ 2015 ਦਾ ਸੰਮੇਲਨ ਇੱਕ ਇਤਿਹਾਸਕ ਸੰਮੇਲਨ ਸੀ ਜਿਸ ਨੂੰ “ਪੈਰਸ ਸਮਝੋਤਾ” ਦਾ ਨਾਂ ਦਿੱਤਾ ਗਿਆ । ਇਸ ਵਿੱਚ ਕਿਹਾ ਗਿਆ ਕਿ ਧਰਤੀ ਦਾ ਤਾਪਮਾਨ ਵਾਧਾ 1.50 ਸੈਲੀਸੀਅਸ ਤੋਂ ਹੇਠਾਂ ਰੱਖਣ ਲਈ ਸਾਰੇ ਦੇਸ਼ ਕੋਸ਼ਿਸ਼ ਕਰਨਗੇ ਅਤੇ ਸਾਰੇ ਹੀ ਦੇਸ਼ ਇਸ ਵਾਧੇ ਲਈ ਜਿੰਮੇਵਾਰ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਨੂੰ ਠੱਲ ਪਾਉਣ ਲਈ ਆਪਣਾ ਯੋਗਦਾਨ ਪਾਉਣਗੇ । ਇਸ ਵਿੱਚ 20/20/20 ਦਾ ਫਾਰਮੁਲਾ ਵੀ ਪੇਸ਼ ਕੀਤਾ ਗਿਆ । ਜਿਸ ਦਾ ਮਤਲਬ ਸੀ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਵਿੱਚ 20# ਕਮੀ ਕਰਨਾ, ਉਰਜਾ ਦੇ ਨਵਿਆਉਣਯੋਗ ਸਾਧਨਾਂ ਦੀ ਵਰਤੋਂ ਵਿੱਚ 20# ਵਾਧਾ ਕਰਨਾ ਅਤੇ ਉਰਜਾ ਕੁਸ਼ਲਤਾ ਵਿੱਚ 20# ਵਾਧਾ ਕਰਨਾ ।

ਗਰੇਟਾ—ਥਨਬਰਗ ਸਵੀਡਨ ਦੇ ਸਟਾਕਹੋਮ ਸ਼ਹਿਰ ਦੀ ਇੱਕ 16 ਸਾਲਾਂ ਦੀ ਸਕੂਲ ਵਿਦਿਆਰਥਣ ਹੈ ਜਿਸ ਨੇ ਵਾਤਾਵਰਨ ਸਬੰਧੀ ਜਾਗਰੂਕਤਾ ਫੈਲਾਉਣ ਲਈ ਬੀੜਾ ਚੁੱਕਿਆ ਹੈ । ਉਹ ਵੱਖ—ਵੱਖ ਦੇਸ਼ਾਂ ਵਿੰਚ ਘੁੰਮ ਕੇ ਇਸ ਸਬੰਧੀ ਜਾਗਰੂਕਤਾ ਪੈਦਾ ਕਰ ਰਹੀ ਹੈ । ਉਸ ਨੇ ਯੋਰਪੀ ਦੇਸ਼ਾਂ ਨੂੰ ਕਾਰਬਨ—ਡਾਈਅਕਾਸਈਡ ਦੀ ਨਿਕਾਸੀ ਦੀ ਮਾਤਰਾ 80 ਘੱਟ ਕਰਨ ਦਾ ਸੰਦੇਸ਼ ਦਿੱਤਾ ਹੈ । ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਵੀ ਉਸ ਦੇ ਵਿਚਾਰਾਂ ਦੀ ਹਾਮੀ ਭਰੀ ਹੈ ।

ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਚੱਲ ਰਹੇ ਵਾਤਾਵਰਨ ਸੰਮੇਲਨ ਨੂੰ ਸੀ.ਓ.ਪੀ—25 ਦਾ ਨਾਂ ਦਿੱਤਾ ਗਿਆ ਜਿਸ ਵਿੱਚ ਤਕਰੀਬਨ 200 ਦੇਸ਼ਾਂ ਦੇ ਨਮਾਇੰਦੇ ਭਾਗ ਲੈ ਰਹੇ ਹਨ । 2 ਦਸੰਬਰ ਤੋਂ 13 ਦਸੰਬਰ ਤੱਕ ਚੱਲ ਰਹੇ ਇਸ ਸੰਮੇਲਨ ਵਿੱਚ ਚਾਈਲ ਦੇ ਵਾਤਾਵਰਨ ਮੰਤਰੀ ਨੇ ਵਿਕਸਿਤ ਦੇਸ਼ਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸਾਨੂੰ ਕਾਰਬਨ-ਮੁਕਤ ਅਰਥ ਵਿਵਸਥਾ ਵੱਲ ਵਧਣਾ ਚਾਹੀਦਾ ਹੈ। ਜਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰ ਪਤੀ ਡੋਨਾਲਡ ਟਰੰਪ ਨੇ ਪੈਰਸ ਸਮਝੋਤੇ ਤੋਂ ਪਿੱਛੇ ਹੱਟਣ ਸਬੰਧੀ ਬਿਆਨ ਦਿੱਤਾ ਸੀ । • ਬਿਜਲੀ ਪੈਦਾ ਕਰਨ ਲਈ ਸੋਲਰ ਅਤੇ ਨਿਉਕਲੀ ਉਰਜਾ ਨੂੰ ਪਹਿਲ ਦੇਣੀ ਚਾਹੀਦੀ ਹੈ। • ਲੋਕਾਂ ਲਈ ਉਰਜਾ ਦੇ ਸੋਲਰ ਸਾਧਨਾਂ ਉੱਤੇ ਸਬਸਿਡੀ ਦੇਣੀ ਚਾਹੀਦੀ ਹੈ। • ਈ-ਮੋਟਰ ਵਾਹਨਾਂ ਦੇ ਉਤਪਾਦਨ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ। • ਈ-ਮੋਟਰ ਵਾਹਨਾਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। • ਸਾਨੂੰ ਆਵਾਜਾਈ ਦੇ ਸਾਮੁਹਿਕ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। • ਕੋਲਾ, ਪੈਟਰੋਲ ਅਤੇ ਡੀਜ਼ਲ ਦੀ ਖਪਤ ਨੂੰ ਘਟਾਉਣਾ ਚਾਹੀਦਾ ਹੈ। • ਬਿਜਲੀ ਦੀ ਵਰਤੋਂ ਘਟਾਉਣੀ ਚਾਹੀਦੀ ਹੈ। ਉਕਤ ਕੁੱਝ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਵਾਤਾਵਰਨ ਨੂੰ ਹੋਰ ਖਰਾਬ ਹੋਣ ਤੋਂ ਬਚਾ ਸਕਦੇ ਹਾਂ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਇੱਕ ਚੰਗਾ ਭਵਿੱਖ ਸੌਂਪ ਸਕਦੇ ਹਾਂ।

Check Also

ਪੰਜਾਬ ਚੋਣਾਂ – ਸਿੱਖਿਆ ਤੇ ਚਰਚਾ, ਕੀ ਕਰਨਾ ਲੋੜੀਏ ? ਉਮੀਦਵਾਰਾਂ ਤੇ ਵੋਟਰਾਂ ਦੋਹਾਂ ਦੇ ਲਈ…

ਡਾ. ਪਿਆਰਾ ਲਾਲ ਗਰਗ   ਸਾਨੂੰ ਸੱਭ ਨੂੰ ਪਤਾ ਹੈ ਕਿ ਸਿੱਖਿਆ ਦੀ ਹਾਲਤ ਮੰਦੀ …

Leave a Reply

Your email address will not be published. Required fields are marked *