ਚੰਡੀਗੜ੍ਹ : ਅੱਜ ਮਿਤੀ 15 ਦਸੰਬਰ 2021 ਨੂੰ ਗਲੋਬਲ ਪੰਜਾਬ ਟੀ.ਵੀ. ਦਾ ਆਫਿਸ ਚੰਡੀਗੜ੍ਹ ਵਿਖੇ ਪ੍ਰਾਰੰਭ ਕੀਤਾ ਗਿਆ। ਇਸ ਸਮੇਂ ਗਲੋਬਲ ਪੰਜਾਬ ਟੀ. ਵੀ. ਅਤੇ ਚੈਨਲ ਪੰਜਾਬੀ ਦੇ ਬਾਨੀ ਸ. ਹਰਭਜਨ ਸਿੰਘ ਦੀ ਸਰਪਰਸਤੀ ਵਿੱਚ ਸਮੂਹ ਸਟਾਫ ਨੇ ਅਰਦਾਸ ਕਰਕੇ ਦਫ਼ਤਰ ਦੀ ਓਪਨਿੰਗ ਕੀਤੀ।
ਦੱਸਣਯੋਗ ਹੈ ਕਿ ਗਲੋਬਲ ਪੰਜਾਬ ਟੀ.ਵੀ. ਅਤੇ ਚੈਨਲ ਪੰਜਾਬੀ ਦੇ ਪਹਿਲਾਂ ਤੋਂ ਹੀ ਨਿਊਜਰਸੀ, ਯੂ. ਐਸ. ਏ. ਅਤੇ ਸਰੀ ਕੈਨੇਡਾ ਵਿੱਚ ਵੀ ਦਫਤਰ ਮੌਜੂਦ ਹਨ। ਪੰਜਾਬ ਭਾਰਤ ਵਿਚਲਾ ਗੋਲਬਲ ਪੰਜਾਬ ਟੀ. ਵੀ. ਅਤੇ ਚੈਨਲ ਪੰਜਾਬੀ ਦਾ ਇਹ ਦਫ਼ਤਰ ਪਹਿਲਾਂ ਪਟਿਆਲਾ ਵਿਖੇ ਸੀ। ਹੁਣ ਇਹ ਦਫ਼ਤਰ ਪਟਿਆਲਾ ਤੋਂ ਤਬਦੀਲ ਹੋ ਕੇ ਸੈਕਟਰ 25 ਡੀ ਚੰਡੀਗੜ੍ਹ ਵਿਖੇ ਆ ਗਿਆ ਹੈ।
ਗਲੋਬਲ ਪੰਜਾਬ ਟੀ.ਵੀ. ਦੇ ਭਾਰਤ ਪੰਜਾਬ ਵਿਚਲੇ ਸਾਰੇ ਕੰਮ ਹੁਣ ਚੰਡੀਗੜ੍ਹ ਦੇ ਇਸੇ ਨਵੇਂ ਦਫ਼ਤਰ ਵਿੱਚ ਹੋਣਗੇ। ਇਸ ਦਫ਼ਤਰ ਦੀ ਸਾਰੀ ਦੇਖ ਰੇਖ ਕੰਵਰ ਸੰਧੂ ਕੰਸਲਟਿੰਗ ਐਡੀਟਰ ਦੇ ਤੌਰ ਤੇ ਕਰਨਗੇ। ਗੋਰਵ ਵਾਲੀਆ ਮੈਨੇਜਿੰਗ ਐਡੀਟਰ, ਬਿੰਦੂ ਸਿੰਘ ਐਡੀਟਰ ਅਤੇ ਸ. ਨਵਦੀਪ ਸਿੰਘ ਡਾਇਰੈਕਟਰ ਫਾਇਨਾਂਸ ਹੋਣਗੇ। ਇਸ ਵਿਸ਼ੇਸ਼ ਸਮਾਗਮ ਵਿੱਚ ਗਿੱਲ ਪ੍ਰਦੀਪ ਯੂ. ਐਂਸ. ਏ. ਅਤੇ ਜਸਕਰਨ ਸਿੰਘ ਸਹੋਤਾ ਸਰੀ ਤੋਂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।