Home / ਪੰਜਾਬ / ਵਪਾਰ ਦੀ ਤਰੱਕੀ ਤੋਂ ਬਿਨਾਂ ਨਹੀਂ ਹੋ ਸਕਦੀ ਸੂਬੇ ਦੀ ਤਰੱਕੀ : ਸਿਸੋਦੀਆ

ਵਪਾਰ ਦੀ ਤਰੱਕੀ ਤੋਂ ਬਿਨਾਂ ਨਹੀਂ ਹੋ ਸਕਦੀ ਸੂਬੇ ਦੀ ਤਰੱਕੀ : ਸਿਸੋਦੀਆ

ਫਿਰੋਜ਼ਪੁਰ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਨੇਤਾ, ਦਿੱਲੀ ਦੇ ਸਿੱਖਿਆ ਮੰਤਰੀ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਫਿਰੋਜ਼ਪੁਰ ਵਿੱਚ ‘ਵਪਾਰੀਆਂ- ਕਾਰੋਬਾਰੀਆਂ ਨਾਲ ਮਨੀਸ਼ ਸਿਸੋਦੀਆ ਦੀ ਗੱਲਬਾਤ’ ਪ੍ਰੋਗਰਾਮ ਦੌਰਾਨ ਉਦਯੋਗਪਤੀਆ, ਵਪਾਰੀਆਂ, ਕਾਰੋਬਾਰੀਆਂ, ਟਰਾਂਸਪੋਰਟਰਾਂ ਅਤੇ ਦੁਕਾਨਦਾਰਾਂ ਦੇ ਰੂਬਰੂ ਹੋਏ। ਮਨੀਸ਼ ਸਿਸੋਦੀਆ ਨੇ ਆਏ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਮੱਸਿਆਵਾਂ ਦੇ ਹੱਲ ਬਾਰੇ ਨੁਕਤੇ ਸਾਂਝੇ ਕੀਤੇ। ਇਸ ਮੌਕੇ ‘ਆਪ’ ਆਗੂ ਰਣਬੀਰ ਭੁੱਲਰ, ਅਸ਼ੂ ਬੰਗੜ, ਅਨਿਲ ਠਾਕੁਰ ਅਤੇ ਰਮਨ ਮਿੱਤਲ ਹਾਜ਼ਰ ਸਨ।

‘ਵਪਾਰੀਆਂ- ਕਾਰੋਬਾਰੀਆਂ ਨਾਲ ਮਨੀਸ਼ ਸਿਸੋਦੀਆ ਦੀ ਗੱਲਬਾਤ’ ਪ੍ਰੋਗਰਾਮ ਦੌਰਾਨ ‘ਆਪ’ ਦੇ ਕੌਮੀ ਆਗੂ ਮਨੀਸ਼ ਸਿਸੋਦੀਆ ਨੇ ਉਦਯੋਗਪਤੀਆ, ਵਪਾਰੀਆਂ, ਕਾਰੋਬਾਰੀਆਂ, ਟਰਾਂਸਪੋਰਟਰਾਂ ਅਤੇ ਦੁਕਾਨਦਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਵਪਾਰੀਆਂ ਨੂੰ ਇਮਾਨਦਾਰ ਰਾਜਨੀਤੀ ਦੇਵੋ, ਵਪਾਰ ਦੀ ਤਰੱਕੀ ਖ਼ੁੱਦ ਹੋ ਜਾਵੇਗੀ। ਵਪਾਰ ਦੀ ਤਰੱਕੀ ਤੋਂ ਬਿਨਾਂ ਕਿਸੇ ਵੀ ਸੂਬੇ ਦੀ ਤਰੱਕੀ ਨਹੀਂ ਹੋ ਸਕਦੀ। ਇਸ ਲਈ ਵਪਾਰ ‘ਤੇ ਲੱਗੀਆਂ ਗੈਰ ਜ਼ਰੂਰੀ ਪਾਬੰਦੀਆਂ ਦੂਰ ਕਰਨੀਆਂ ਪੈਣਗੀਆਂ ਅਤੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਣਾ ਚਾਹੀਦਾ। ਇਸ ਮੌਕੇ ਕਾਰੋਬਾਰੀ ਮਨਮੋਹਨ ਸਿਆਲ ਅਤੇ ਭਰਤ ਮਹਿਤਾ ਸਮੇਤ ਕਈ ਵਾਪਰੀਆਂ ਨੇ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਇਨਾਂ ਦੇ ਹੱਲ ਬਾਰੇ ਵਿਚਾਰ ਮਨੀਸ਼ ਸਿਸੋਦੀਆ ਨਾਲ ਸਾਂਝੇ ਕੀਤੇ।

ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵੋਟ ਕਿਉਂ ਦੇਣ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਭ੍ਰਿਸ਼ਟਾਚਾਰ ਨੂੰ ਪੂਰੀ ਤਰਾਂ ਖਤਮ ਕੀਤਾ ਜਾਵੇਗਾ ਅਤੇ ਇਮਾਨਦਾਰੀ, ਨਿਰਪੱਖਤਾ, ਵਿਕਾਸ ਅਤੇ ਸਿੱਖਿਆ ਦੀ ਬਿਹਤਰੀ ਲਈ ਰਾਜਨੀਤੀ ਕੀਤੀ ਜਾਵੇਗੀ। ਦਿੱਲੀ ਦੀ ਤਰਾਂ ਪੰਜਾਬ ਵਿੱਚ ਵੀ ਵਪਾਰੀਆਂ ਨੂੰ ਸਰਕਾਰ ਵਿੱਚ ਭਾਗੀਦਾਰ ਬਣਾਇਆ ਜਾਵੇਗਾ, ਉਨਾਂ ਨਾਲ ਚਰਚਾ ਕਰਕੇ ਹੀ ਨੀਤੀਆਂ ਬਣਾਈਆਂ ਤੇ ਲਾਗੂ ਕੀਤੀਆਂ ਜਾਣਗੀਆ। ਇਸ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਦੇਣਾ ਜ਼ਰੂਰੀ ਹੈ। ਉਨਾਂ ਕਿਹਾ ਕਿ ਇਹ ਸਭ ਕੁੱਝ ‘ਆਪ’ ਦੀ ਸਰਕਾਰ ਨੇ ਦਿੱਲੀ ਵਿੱਚ ਕਰਕੇ ਦਿਖਾਇਆ ਹੈ। ਪਰ ਪੰਜਾਬ ਵਿੱਚ ਹੁਣ ਤੱਕ ਦੀਆਂ ਸਰਕਾਰਾਂ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਨੂੰ ਧੋਖ਼ਾ ਦੇਣ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਜਿਹੜਾ ਪੰਜਾਬ ਕਦੇ ਆਪਣੇ ਉਦਯੋਗ, ਵਪਾਰ ਅਤੇ ਕਾਰੋਬਾਰ ਲਈ ਮਸ਼ਹੂਰ ਹੁੰਦਾ ਸੀ। ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਉਸ ਰੰਗਲੇ ਪੰਜਾਬ ਦੀ ਆਰਥਿਕ ਅਤੇ ਸਮਾਜਿਕ ਹਾਲਤ ਨੂੰ ਕਮਜ਼ੋਰ ਅਤੇ ਚਿੰਤਾਜਨਕ ਕਰ ਦਿੱਤਾ ਹੈ। ਇਥੇ ‘ਆਪ’ ਦੀ ਸਰਕਾਰ ਬਣਨ ‘ਤੇ ਵਪਾਰ, ਕਾਰੋਬਾਰ ਨੂੰ ਪੂਰੀ ਤਰਾਂ ਵਿਕਸਤ ਕੀਤਾ ਜਾਵੇਗਾ, ਜਿਸ ਨਾਲ ਰੋਜ਼ਗਾਰ ਵਧੇਗਾ ਅਤੇ ਪੰਜਾਬ ਮੁੜ ਖੁਸ਼ਹਾਲ ਸੂਬਾ ਬਣ ਜਾਵੇਗਾ। ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਉਦਯੋਗ ਅਤੇ ਕਾਰੋਬਾਰ ਦੀ ਤਰੱਕੀ ਲਈ ਇੱਕ ਰੋਡਮੈਪ ਤਿਆਰ ਕੀਤਾ ਜਾਵੇਗਾ, ਕਿਉਂਕਿ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਕੰਮ ਕਰਨਾ ਹੀ ਹੈ। ਉਨਾਂ ਕਿਹਾ ਕਿ ਪਾਰਟੀ ਕਾਰੋਬਾਰੀਆਂ, ਵਪਾਰੀਆਂ ਨਾਲ ਹਰ ਮੰਚ ‘ਤੇ ਵਿਚਾਰ ਚਰਚਾ ਕਰਦੀ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਸਰਕਾਰ ਚਲਾਉਣੀ ਆਉਂਦੀ ਹੈ, ਪਰ ਵਪਾਰ ਕਰਨਾ ਕੇਵਲ ਵਪਾਰੀਆਂ, ਕਾਰੋਬਾਰੀਆਂ ਨੂੰ ਹੀ ਆਉਂਦਾ ਹੈ।

ਉਨ੍ਹਾਂ ਕਿਹਾ ਅੱਜ ਕੱਲ ਪੰਜਾਬ ਵਿੱਚ ਸਿੱਖਿਆ ਦਾ ਮੁੱਦਾ ਕਾਫ਼ੀ ਗਰਮ ਹੈ ਅਤੇ ਉਨਾਂ ਨੂੰ ਖੁਸ਼ੀ ਹੈ ਕਿ ਦੇਸ਼ ਦੀ ਰਾਜਨੀਤੀ ਵਿੱਚ ਚੋਣਾ ਸਮੇਂ ਪਹਿਲੀ ਵਾਰ ਸਿੱਖਿਆ ‘ਤੇ ਬਹਿਸ ਸ਼ੁਰੂ ਹੋਈ ਹੈ। ਉਨਾਂ ਦੱਸਿਆ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਕੀਤਾ ਹੈ ਅਤੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਬਜਟ ਦਾ 25 ਫ਼ੀਸਦੀ ਹਿੱਸਾ ਸਿੱਖਿਆ ਦੇ ਵਿਕਾਸ ਲਈ ਖ਼ਰਚਿਆ ਹੈ।

Check Also

ਸੰਯੁਕਤ ਸਮਾਜ ਮੋਰਚਾ ਨੇ 12 ਹੋਰ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਚੰਡੀਗੜ੍ਹ – ਐਸਐਸਐਮ ਅਤੇ ਐਸਐਸਪੀ ਗੁਰਨਾਮ ਸਿੰਘ ਚੜੂਨੀ ਵੱਲੋਂ ਸਾਂਝੇ ਤੌਰ ’ਤੇ ਹੁਣ ਤੱਕ ਐਲਾਨੇ …

Leave a Reply

Your email address will not be published. Required fields are marked *