ਨਵੀਂ ਦਿੱਲੀ:- ਬੀਤੇ 36 ਘੰਟਿਆਂ ‘ਚ ਗਾਜ਼ੀਪੁਰ ‘ਤੇ ਧਰਨੇ ਵਾਲੀ ਥਾਂ ਦਾ ਦਾਇਰਾ ਗਲਭਗ ਚਾਰ ਗੁਣਾ ਵਧ ਰਿਹਾ ਹੈ। ਇੱਥੇ ਕਿਸਾਨਾਂ ਦੀ ਗਿਣਤੀ ਅੱਠ ਤੋਂ ਦਸ ਗੁਣਾ ਵਧ ਗਈ ਹੈ। ਦੱਸ ਦਈਏ ਕਿ 26 ਜਨਵਰੀ ਤੋਂ ਬਾਅਦ ਦੀ ਘਟਨਾ ਮਗਰੋਂ ਇੱਥੋਂ ਕਿਸਾਨਾਂ ਦੇ ਤੰਬੂ ਉਖੜਣੇ ਸ਼ੁਰੂ ਹੋ ਗਏ ਸੀ ਤੇ ਸਥਾਨਕ ਪ੍ਰਸਾਸ਼ਨ ਵਲੋਂ ਵੀ ਕਾਫੀ ਸਖ਼ਤੀ ਵਰਤਣੀ ਸ਼ੁਰੂ ਹੋ ਗਈ ਸੀ।
ਇਸ ਸਭ ਦੇ ਬਾਵਜੂਦ ਗਾਜ਼ੀਪੁਰ ਸਰਹੱਦ ‘ਚੇ ਬੀਤੇ ਸ਼ੁਕਰਵਾਰ ਨੂੰ ਮੁੜ ਕਿਸਾਨਾਂ ਦਾ ਜਮਾਵੜਾ ਲੱਗਣਾ ਸ਼ੁਰੂ ਹੋ ਗਿਆ। ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਮਗਰੋਂ ਇੱਥੇ ਦਾ ਨਜ਼ਾਰਾ ਹੀ ਬਦਲ ਗਿਆ। ਧਰਨੇ ‘ਤੇ ਬੈਠੇ ਕਿਸਾਨਾਂ ‘ਚ ਨਵਾਂ ਜੋਸ਼ ਵੇਖਣ ਨੂੰ ਮਿਲਿਆ। ਰਾਕੇਸ਼ ਟਿਕੈਤ ਦੀ ਅਪੀਲ ਦੇ ਬਾਅਦ, ਕਿਸਾਨਾਂ ਦੇ ਵੱਡੀ ਗਿਣਤੀ ‘ਚ ਪਾਣੀ ਨਾਲ ਗਾਜ਼ੀਪੁਰ ਸਰਹੱਦ ਤੱਕ ਪਹੁੰਚਣ ਦੀ ਪ੍ਰਕਿਰਿਆ ਬੀਤੇ ਵੀਰਵਾਰ ਦੀ ਰਾਤ ਤੋਂ ਸ਼ੁਰੂ ਹੋ ਗਈ ਜੋ ਦੇਰ ਰਾਤ ਤੱਕ ਜਾਰੀ ਰਹੀ।
ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਸਤਿਕਾਰ ਨਾਲ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੜਾਈ ਲੜਨਗੇ। ਉਨ੍ਹਾਂ ਕਿਸਾਨੀ ਲਹਿਰ ‘ਚ ਸਮਰਥਨ ਕਰਨ ਆਏ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।