ਅਮਰੀਕਾ ‘ਚ ਲੁੱਟ ਦੇ ਇਰਾਦੇ ਨਾਲ ਭਾਰਤੀ NRI ਦਾ ਕਤਲ

TeamGlobalPunjab
2 Min Read

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ‘ਚ ਲੁੱਟ ਦੇ ਇਰਾਦੇ ਨਾਲ ਜਨਰਲ ਸਟੋਰ ਚਲਾਉਣ ਵਾਲੇ 35 ਸਾਲਾ ਭਾਰਤੀ ਐਨਆਰਆਈ ਕਾਰੋਬਾਰੀ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਰਾਹੀਂ ਦੋ ਅਸ਼ਵੇਤ ਵਿਅਕਤੀਆਂ ਦੀ ਪਛਾਣ ਕੀਤੀ ਹੈ। ਜਿਨ੍ਹਾਂ ਨੇ ਮੰਗਲਵਾਰ ਰਾਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਨਿਊਯਾਰਕ ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਜਦੋਂ ਕਿੰਸ਼ੁਕ ਪਟੇਲ ਸਟੋਰ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਇਸੇ ਦੌਰਾਨ ਦੋ ਅਸ਼ਵੇਤ ਨੌਜਵਾਨ ਅੰਦਰ ਆਏ ਤੇ ਕਿਸੇ ਚੀਜ ਦੀ ਮੰਗ ਕੀਤੀ। ਕਿੰਸ਼ੁਕ ਨੇ ਸਟੋਰ ਬੰਦ ਹੋਣ ਦੀ ਗੱਲ ਕਹੀ ਤਾਂ ਉਨ੍ਹਾਂ ‘ਚੋਂ ਇੱਕ ਨੇ ਕਿੰਸ਼ੁਕ ਦੇ ਸਿਰ ’ਤੇ ਕਿਸੇ ਚੀਜ਼ ਨਾਲ ਹਮਲਾ ਕਰ ਦਿੱਤਾ। ਉਹ ਬੇਹੋਸ਼ ਹੋ ਕੇ ਡਿੱਗ ਪਿਆ ਤੇ ਦੋਵੇਂ ਲੁਟੇਰੇ ਉਸ ਦੇ ਪੈਸੇ ਅਤੇ ਮੋਬਾਈਲ ਲੁੱਟ ਕੇ ਲੈ ਫਰਾਰ ਹੋ ਗਏ।

ਉਧਰ ਕਿੰਸ਼ੁਕ ਦੇ ਪਰਿਵਾਰ ਨੂੰ ਘਟਨਾ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਉਹ ਕਾਫੀ ਲੇਟ ਤੱਕ ਘਰ ਨਹੀਂ ਪੁੱਜਿਆ। ਪਰਿਵਾਰ ਨੇ ਕਿੰਸ਼ੁਕ ਦੇ ਮੋਬਾਇਲ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਬੰਦ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਨਿਊਯਾਰਕ ‘ਚ ਹੀ ਰਹਿਣ ਵਾਲੇ ਇੱਕ ਰਿਸ਼ਤੇਦਾਰ ਨੂੰ ਫੋਨ ਕਰਕੇ ਸੂਚਨਾ ਦਿੱਤੀ। ਉਹ ਜਦੋਂ ਸਟੋਰ ’ਤੇ ਪਹੁੰਚੇ ਤਾਂ ਕਿੰਸ਼ੁਕ ਜ਼ਖਮੀ ਹਾਲਤ ‘ਚ ਮਿਲਿਆ। ਮੌਕੇ ‘ਤੇ ਐਂਬੂਲੈਂਸ ਬੁਲਾ ਕੇ ਕਿੰਸ਼ੁਕ ਨੂੰ ਹਸਪਤਾਲ ਲਜਾਇਆ ਜਾ ਰਿਹਾ ਸੀ, ਪਰ ਰਸਤੇ ‘ਚ ਹੀ ਉਸ ਨੇ ਦਮ ਤੋੜ ਦਿੱਤਾ।

ਕਿੰਸ਼ੁਕ ਨਿਊਯਾਰਕ ਵਿਚ ਪਿਤਾ, ਪਤਨੀ ਅਤੇ ਦੋ ਪੁੱਤਰਾਂ ਦੇ ਨਾਲ ਰਹਿੰਦਾ ਸੀ। ਇੱਕ ਬੇਟੇ ਦੀ ਉਮਰ ਚਾਰ ਸਾਲ ਅਤੇ ਦੂਜੇ ਬੇਟੇ ਦੀ ਉਮਰ 6 ਮਹੀਨੇ ਦੱਸੀ ਜਾ ਰਹੀ ਹੈ।

Share This Article
Leave a Comment