ਪੁਲਿਸ ਐਨਕਾਉਂਟਰ ਤੋਂ ਡਰਿਆ ਗੈਂਗਸਟਰ ਨਿਊਟਨ, ਕਿਹਾ ‘ਪਤਨੀ ਖਿਲਾਫ ਝੂਠਾ ਪਰਚਾ ਰੱਦ ਕਰਦੋ ਫਿਰ ਮੈਂ ਕਰਾਂਗਾ ਸਰੰਡਰ’

Global Team
3 Min Read

ਲੁਧਿਆਣਾ: ਲੁਧਿਆਣਾ ਦਾ ਗੈਂਗਸਟਰ ਸਾਗਰ ਲਗਾਤਾਰ ਹੋ ਰਹੇ ਐਨਕਾਊਂਟਰ ਕਾਰਨ ਡਰਿਆ ਹੋਇਆ ਨਜ਼ਰ ਆ ਰਿਹਾ ਹੈ। ਉਸ ਨੇ ਸੋਸ਼ਲ ਮੀਡੀਆ’ਤੇ ਇਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ‘ਚ ਪੁਲਿਸ ‘ਤੇ ਉਸ ਦੀ ਪਤਨੀ ਖਿਲਾਫ ਝੂਠਾ ਕੇਸ ਦਰਜ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸਾਗਰ ਨੇ ਵੀਡੀਓ ਵਾਇਰਲ ਕਰਕੇ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੀ ਜ਼ਿੰਦਗੀ ਬਰਬਾਦ ਹੋ ਗਈ ਤਾਂ ਉਹ ਕਿਸੇ ਦੀ ਵੀ ਜ਼ਿੰਦਗੀ ਠੀਕ ਨਹੀਂ ਰਹਿਣ ਦਵੇਗਾ।

ਦੱਸ ਦਈਏ ਕਿ ਸਾਗਰ ਨਿਊਟਨ ਖਿਲਾਫ ਕਤਲ ਦੀ ਕੋਸ਼ਿਸ਼ ਸਮੇਤ ਕਈ ਮਾਮਲੇ ਦਰਜ ਹਨ। ਪੁਲਿਸ ਸਾਗਰ ਨਿਊਟਨ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਵੀਡੀਓ ‘ਚ ਸਾਗਰ ਨੇ ਪੁਲਿਸ ‘ਤੇ ਉਸ ਦੀ ਵਿਰੋਧੀ ਪਾਰਟੀ ਤੋਂ ਪੈਸੇ ਲੈਣ ਅਤੇ ਉਸ ‘ਤੇ ਝੂਠਾ ਕੇਸ ਦਰਜ ਕਰਨ ਦਾ ਦੋਸ਼ ਵੀ ਲਗਾਇਆ ਹੈ।

ਨਿਊਟਨ ਨੇ ਕੀ ਕਿਹਾ, ‘ਮੈਂ ਇਹ ਵੀਡੀਓ ਕਿਸੇ ਨੂੰ ਅਪੀਲ ਕਰਨ ਲਈ ਨਹੀਂ ਬਣਾ ਰਿਹਾ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਜੁਰਮ ਮੈਂ ਕੀਤਾ ਸੀ, ਉਸ ਅਨੁਸਾਰ ਮੇਰੇ ਖਿਲਾਫ ਧਾਰਾ 307 ਤਹਿਤ ਕੇਸ ਦਰਜ ਕੀਤਾ ਗਿਆ ਸੀ। ਰਵੀ ਨੇ ਸਾਡੀ ਜਾਤ ਬਾਰੇ ਗਲਤ ਬੋਲਿਆ ਸੀ। ਇਸ ਲਈ ਅਸੀਂ ਉਸ ਦੇ ਘਰ ਦਾਖਲ ਹੋਏ ਤਾਂ ਜੋ ਉਸ ਨੂੰ ਪਤਾ ਲੱਗ ਸਕੇ ਕਿ ਵਾਲਮੀਕਿ ਸਮਾਜ ਕੁਝ ਵੀ ਗਲਤ ਬਰਦਾਸ਼ਤ ਨਹੀਂ ਕਰੇਗਾ।’

ਉਸ ਨੇਕਿਹਾ ਕਿ ਉਹ ਆਪਣੇ ਬੱਚੇ ਅਤੇ ਪਤਨੀ ਕਾਰਨ ਸੁਧਰ ਰਿਹਾ ਹੈ। ਇਸ ਕਾਰਨ ਉਹ ਪੰਜਾਬ ਤੋਂ ਬਾਹਰ ਰਹਿ ਰਿਹਾ ਸੀ। ਉਸ ਨੇ ਕਿਹਾ ਕਿ ਮੈਨੂੰ ਅਪਰਾਧ ਦੀ ਇਹ ਦੁਨੀਆ ਛੱਡਣੀ ਪਈ। ਜਦੋਂ ਮੈਂ ਜੇਲ੍ਹ ਗਿਆ ਤਾਂ ਮੇਰੀ ਪਤਨੀ ਘਰ ਬੱਚਿਆਂ ਦੀ ਦੇਖਭਾਲ ਕਰਦੀ ਸੀ ਪਰ ਹੁਣ ਪੁਲਿਸ ਨੇ ਮੇਰੀ ਪਤਨੀ ‘ਤੇ 302 ਦਾ ਝੂਠਾ ਕੇਸ ਦਰਜ ਕਰ ਦਿੱਤਾ ਹੈ। ਉਹ ਪਿਛਲੇ 4 ਦਿਨਾਂ ਤੋਂ ਦੁੱਗਰੀ ਥਾਣੇ ਵਿੱਚ ਨਜ਼ਰਬੰਦ ਹੈ। ਨਿਊਟਨ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਨੇ ਉਸ ਨਾਲ ਧੋਖਾ ਕੀਤਾ ਹੈ। ਸਾਗਰ ਨੇ ਕਿਹਾ ਕਿ ਉਸ ਦੀ ਪੂਰੀ ਜ਼ਿੰਦਗੀ ਪੁਲਿਸ ਨੇ ਬਰਬਾਦ ਕਰ ਦਿੱਤੀ ਹੈ। ਇਸ ਲਈ ਹੁਣ ਉਹ ਕਿਸੇ ਨੂੰ ਵੀ ਨਹੀਂ ਬਖਸ਼ੇਗਾ। ਉਹ ਅਜੇ ਵੀ ਲੁਧਿਆਣਾ ਵਿੱਚ ਘੁੰਮ ਰਿਹਾ ਹੈ। ਜੇਕਰ ਉਸ ਦੀ ਪਤਨੀ ਵਿਰੁੱਧ ਝੂਠੀ ਐਫਆਈਆਰ ਰੱਦ ਹੋ ਜਾਂਦੀ ਹੈ ਤਾਂ ਉਹ ਪੁਲਿਸ ਸਾਹਮਣੇ ਪੇਸ਼ ਹੋਣ ਲਈ ਵੀ ਤਿਆਰ ਹੈ।

ਨਿਊਟਨ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਪੁਲਿਸ ਨੇ ਉਸ ਦਾ ਐਨਕਾਊਂਟਰ ਕਰਨਾ ਹੈ। ਨਿਊਟਨ ਨੇ ਕਿਹਾ ਕਿ 307 ਦੇ ਮਾਮਲੇ ‘ਚ ਉਹ ਖੁਦ ਮੰਨਦਾ ਹੈ ਕਿ ਉਸ ਨੇ ਗਲਤੀ ਕੀਤੀ ਸੀ। ਉਸ ਨੇ ਕੁੱਟਮਾਰ ਕੀਤੀ ਅਤੇ ਔਰਤ ‘ਤੇ ਹੱਥ ਵੀ ਚੁੱਕਿਆ।

Share This Article
Leave a Comment