ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਬੱਬੂ ਗ੍ਰਿਫ਼ਤਾਰ

Global Team
3 Min Read

ਚੰਡੀਗੜ੍ਹ:  ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਗੁਰਚਰਨ ਸਿੰਘ ਨਿਵਾਸੀ ਪਿੰਡ ਨਨਹੇੜਾ, ਥਾਣਾ ਘੱਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕੋਲੋਂ 6 ਪਿਸਤੌਲ, 36 ਜ਼ਿੰਦਾ ਕਾਰਤੂਸ ਤੇ ਚੋਰੀ ਦਾ ਸਕੂਟਰ ਵੀ ਬਰਾਮਦ ਹੋਇਆ ਹੈ।

ਐਸਐਸਪੀ ਪਟਿਆਲਾ ਵਰੁਣ ਸ਼ਰਮਾ ਸਰਹਿੰਦ ਰੋਡ ‘ਤੇ ਘਟਨਾ ਸਥਾਨ ‘ਤੇ ਪਹੁੰਚੇ ਅਤੇ  ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਉਸ ਵਿਰੁਧ ਹਥਿਆਰਾਂ ਦੀ ਵਰਤੋਂ ਕਰ ਕੇ ਡਕੈਤੀ ਅਤੇ ਚੋਰੀ ਦੀਆਂ 5 ਐਫ਼ਆਈਆਰ ਦਰਜ ਸਨ। ਹਾਲ ਹੀ ਦੇ ਸਮੇਂ ਦੌਰਾਨ, ਉਸ ਨੇ ਬੈਂਕ ਦੇ ਸੁਰੱਖਿਆ ਗਾਰਡ ਤੋਂ ਹਥਿਆਰ ਖੋਹ ਕੇ ਬੈਂਕ ਡਕੈਤੀ ਕੀਤੀ ਹੈ।

ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਅੱਜ ਇੰਚਾਰਜ ਸੀਆਈਏ ਸਟਾਫ ਪ੍ਰਦੀਪ ਬਾਜ਼ਵਾ ਨੂੰ ਸਰਹਿੰਦ ਰੋਡ ਪਟਿਆਲਾ ‘ਤੇ ਉਸਦੀ ਗਤੀਵਿਧੀ ਬਾਰੇ ਗੁਪਤ ਸੂਚਨਾ ਮਿਲੀ ਸੀ ਜਦੋਂ ਉਕਤ ਦੋਸ਼ੀ ਆਪਣੇ ਅਮਰੀਕਾ ਅਧਾਰਤ ਹੈਂਡਲਰ ਕਰਨ ਯੂਐਸਏ ਤੋਂ ਪਾਰਸਲ ਦੇ ਰੂਪ ਵਿੱਚ .30 ਬੋਰ ਅਮਰੀਕੀ ਪਿਸਤੌਲ ਪ੍ਰਾਪਤ ਕਰਕੇ ਵਾਪਸ ਆ ਰਿਹਾ ਸੀ ਤਾਂ ਇਸ ਨੂੰ ਸਰਹਿੰਦ ਰੋਡ ‘ਤੇ ਇੱਕ ਜਗ੍ਹਾ ਪੁਲਿਸ ਨੇ ਲਲਕਾਰਿਆ। ਇਸ ਦੌਰਾਨ ਉਸ ਨੇ ਆਪਣੀ ਗੈਰ-ਕਾਨੂੰਨੀ ਪਿਸਤੌਲ ਨਾਲ ਪੁਲਿਸ ਪਾਰਟੀ ‘ਤੇ 3 ਰਾਉਂਡ ਗੋਲੀਬਾਰੀ ਕੀਤੀ ਅਤੇ ਇੱਕ ਰਾਉਂਡ ਸੀਆਈਏ ਟੀਮ ਦੁਆਰਾ ਵਰਤੀ ਜਾ ਰਹੀ ਗੱਡੀ ‘ਤੇ ਜਾ ਵੱਜਿਆ ਪਰ ਲਾਈਵ ਮੁਕਾਬਲੇ ਦੌਰਾਨ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਦੌਰਾਨ ਬਹੁਤ ਸੰਜਮ ਦਿਖਾਉਂਦੇ ਹੋਏ ਕੁਝ ਗੋਲੀਆਂ ਚਲਾਈਆਂ ਅਤੇ ਉਸਦੀ ਇੱਕ ਗੋਲੀ ਉਸਦੀ ਲੱਤ ਵਿੱਚ ਲੱਗ ਗਈ। ਇਸ ਮੌਕੇ ਉਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਐਸਐਸਪੀ ਨੇ ਕਿਹਾ ਕਿ ਉਸਨੂੰ ਡਾਕਟਰੀ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਐਸਐਸਪੀ ਨੇ ਅੱਗੇ ਕਿਹਾ ਕਿ ਇਸ ਹਥਿਆਰ ਦੀ ਵਰਤੋਂ ਕਰਕੇ ਉਹ ਕੋਈ ਵੱਡਾ ਅਪਰਾਧ ਜਾਂ ਟਾਰਗੇਟ ਕਿਲਿੰਗ ਕਰ ਸਕਦਾ ਹੈ, ਇਸ ਬਾਰੇ ਪੁਲਿਸ ਨੂੰ ਪੁਖਤਾ ਜਾਣਕਾਰੀ ਸੀ। ਦੋਸ਼ੀ ਤੋਂ ਹਥਿਆਰਾਂ ਦੀ ਬਰਾਮਦਗੀ ਬਾਰੇ ਜਾਣਕਾਰੀ ਦਿੰਦੇ ਹੋਏ, ਐਸਐਸਪੀ ਨੇ ਕਿਹਾ ਕਿ ਪਿਸਤੌਲ ਗ੍ਰੇਟਾ .30 ਬੋਰ, ਮੇਡ ਇਨ ਯੂਐਸਏ, ਕੰਟਰੀ ਮੇਡ .32 ਬੋਰ ਪਿਸਤੌਲ, ਕੰਟਰੀ ਮੇਡ .32 ਬੋਰ ਰਿਵਾਲਵਰ, ਕੰਟਰੀ ਮੇਡ (ਦੇਸੀ ਕੱਟਾ)315 ਬੋਰ, ਕੰਟਰੀ ਮੇਡ (ਦੇਸੀ ਕੱਟਾ), 315 ਬੋਰ, ਕੰਟਰੀ ਮੇਡ (ਦੇਸੀ ਕੱਟਾ), 22 ਬੋਰ ਸਮੇਤ 36 ਜ਼ਿੰਦਾ ਕਾਰਤੂਸ ਅਤੇ ਉਸ ਵਲੋਂ ਪਟਿਆਲਾ ਦੇ ਤ੍ਰਿਪੜੀ ਖੇਤਰ ਤੋਂ ਚੋਰੀ ਕੀਤਾ ਇੱਕ ਸਕੂਟਰ ਚੋਰੀ ਵੀ ਬਰਾਮਦ ਕੀਤਾ ਗਿਆ ਹੈ। ਐਸਐਸਪੀ ਦੇ ਨਾਲ ਐਸਪੀ ਇਨਵੈਸਟੀਗੇਸ਼ਨ ਗੁਰਬੰਸ ਸਿੰਘ ਬੈਂਸ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

Share This Article
Leave a Comment