ਗਾਂਧੀ ਜਯੰਤੀ ‘ਤੇ ਵਿਸ਼ੇਸ਼: ਬਾਪੂ ਦੇ ਉਹ ਮਹਾਨ ਵਿਚਾਰ ਜੋ ਬਦਲ ਦੇਣਗੇ ਤੁਹਾਡੀ ਜ਼ਿੰਦਗੀ

TeamGlobalPunjab
2 Min Read

Gandhi jayanti: ਅੱਜ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ ਮੌਕੇ ਪੂਰੀ ਦੁਨੀਆ ‘ਚ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਪ੍ਰਧਾਨਮੰਤਰੀ ਨਰਿੰਦਰ ਮੋਦੀ, ਸੋਨੀਆ ਗਾਂਧੀ, ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਜੇ.ਪੀ ਨੱਡਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਰਾਜਘਾਟ ਪਹੁੰਚੇ। ਇਸ ਦੇ ਨਾਲ ਹੀ ਅੱਜ ਸ਼ਾਮ ਅਹਿਮਦਾਬਾਦ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਾਬਰਮਤੀ ਆਸ਼ਰਮ ਜਾਣਗੇ।
Gandhi jayanti
ਮਹਾਤਮਾ ਗਾਂਧੀ ਆਪਣੇ ਜੀਵਨ ‘ਚ ਸੱਚਾਈ ਤੇ ਅਹਿੰਸਾ ਦੇ ਰਸਤੇ ‘ਤੇ ਚੱਲਦੇ ਸਨ । ਬਾਪੂ ਦੇ ਸਿਧਾਂਤਾਂ ਨੂੰ ਪੂਰੀ ਦੁਨੀਆ ਵੱਲੋਂ ਅੱਜ ਵੀ ਅਪਣਾਇਆ ਜਾਂਦਾ ਹੈ। ਇਹੀ ਕਾਰਨ ਹੈ ਉਨ੍ਹਾਂ ਦਾ ਜਨਮ ਦਿਨ ਅੰਤਰਰਾਸ਼ਟਰੀ ਅਹਿੰਸਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

Gandhi jayanti

ਉਨ੍ਹਾਂ ਦੇ ਇਸ ਜਨਮ ਦਿਨ ਦੇ ਮੌਕੇ ’ਤੇ ਪੜ੍ਹੋ, ਉਨ੍ਹਾਂ ਦੇ ਅਨਮੋਲ ਵਿਚਾਰ ਜਿਨ੍ਹਾਂ ’ਤੇ ਅਮਲ ਕੀਤਾ ਜਾਵੇ ਤਾਂ ਤੁਹਾਡੀ ਜ਼ਿੰਦਗੀ ਹੋਰ ਵਧੀਆ ਹੋ ਸਕਦੀ ਹੈ

      • ਜ਼ਿੰਦਗੀ ਇਸ ਤਰ੍ਹਾਂ ਜੀਓ ਜਿਵੇਂ ਤੁਸੀਂ ਕੱਲ ਮਰਨਾ ਹੈ ਤੇ ਇੰਝ ਸਿੱਖੋ ਜਿਵੇਂ ਤੁਸੀਂ ਹਮੇਸ਼ਾ ਜ਼ਿੰਦਾ ਰਹਿਣਾ ਹੈ
      • ਆਜ਼ਾਦੀ ਦਾ ਕੋਈ ਮਤਲਬ ਨਹੀਂ ਜੇਕਰ ਇਸ ਵਿੱਚ ਗਲ਼ਤੀ ਕਰਨ ਦੀ ਆਜ਼ਾਦੀ ਸ਼ਾਮਲ ਨਾ ਹੋਵੇ
      • ਪਹਿਲਾਂ ਉਹ ਤੁਹਾਡੇ ਤੇ ਧਿਆਨ ਨਹੀਂ ਦੇਣਗੇ ਫਿਰ ਤੁਹਾਡੇ ਤੇ ਹੱਸਣਗੇ, ਫਿਰ ਤੁਹਾਡੇ ਨਾਲ ਲੜਨਗੇ ਤੇ ਉਦੋ ਤੁਹਾਡੀ ਜਿੱਤ ਹੋਵੇਗੀ
      • ‘ਡਰ’ ਸ਼ਰੀਰ ਦੀ ਬਿਮਾਰੀ ਨਹੀਂ ਹੈ, ਇਹ ਆਤਮਾ ਨੂੰ ਮਾਰਦਾ ਹੈ
      • ਵਿਸ਼ਵਾਸ ਕਰਨਾ ਇੱਕ ਗੁਣ ਹੈ ਤੇ ਅਵਿਸ਼ਵਾਸ ਕਮਜ਼ੋਰੀ ਦੀ ਨਿਸ਼ਾਨੀ ਹੈ
      • ਵਿਅਕਤੀ ਦੀ ਪਛਾਣ ਉਸ ਦੇ ਕੱਪੜਿਆਂ ਤੋਂ ਨਹੀਂ ਉਸਦੇ ਚਰਿੱਤਰ ਤੋਂ ਹੁੰਦੀ ਹੈ
      • ਜਿਹੜੇ ਸਮੇਂ ਨੂੰ ਬਚਾਉਂਦੇ ਹਨ ਉਹ ਧਨ ਬਚਾਉਂਦੇ ਹਨ ਤੇ ਬਚਾਇਆ ਹੋਇਆ ਧਨ ਕਮਾਏ ਹੋਏ ਧਨ ਦੇ ਬਰਾਬਰ ਮਹੱਤਵਪੂਰਨ ਹੈ
      • ਅੱਖ ਦੇ ਬਦਲੇ ਅੱਖ ਪੂਰੇ ਵਿਸ਼ਵ ਨੂੰ ਅੰਨਾ ਬਣਾ ਦੇਵੇਗੀ
      • ਪ੍ਰਸੰਨਤਾ ਹੀ ਇਕਲੌਤਾ ਇਤਰ ਹੈ ਜਿਸ ਨੂੰ ਤੁਸੀਂ ਦੂਸਰਿਆਂ ਤੇ ਛਿੜਕਦੇ ਹੋ ਤਾਂ ਕੁਝ ਬੂੰਦਾਂ ਤੁਹਾਡੇ ਤੇ ਵੀ ਪੈਂਦੀਆਂ ਹਨ
      • ਤੁਸੀਂ ਜੋ ਵੀ ਕਰਦੇ ਹੋ ਉਹ ਘੱਟ ਮਹੱਤਵਪੂਰਨ ਹੋ ਸਕਦਾ ਹੈ ਪਰ ਸਭ ਤੋ ਮਹੱਤਵਪੂਰਨ ਇਹ ਹੈ ਕਿ ਤੁਸੀ ਕੁਝ ਕਰੋ
      • ਤੁਸੀ ਦੁਨੀਆ ‘ਚ ਜੋ ਬਦਲਾਵ ਦੇਖਣਾ ਚਾਹੁੰਦੇ ਹੋ, ਪਹਿਲਾਂ ਉਹ ਬਦਲਾਵ ਖੁਦ ‘ਚ ਲੈ ਕੇ ਆਓ
      • ਕਮਜ਼ੋਰ ਕਦੇ ਮੁਆਫੀ ਨਹੀਂ ਮੰਗਦੇ, ਮੁਆਫ ਕਰਨਾ ਸ਼ਕਤੀਸ਼ਾਲੀ ਵਿਅਕਤੀ ਦੀ ਵਿਸ਼ੇਸ਼ਤਾ ਹੈ

Share this Article
Leave a comment