ਗੇਮ ਆਫ ਥ੍ਰੋਨਜ਼ ਨੂੰ ਉਸ ਦੇ ਅੱਠਵੇਂ ਅਤੇ ਆਖਰੀ ਸੀਜ਼ਨ ਨੂੰ ਏਮੀ 2019 ਦੇ ਆਉਟਸਟੈਂਡਿੰਗ ਡਰਾਮਾ ਸੀਰੀਜ਼ ਦੇ ਪੁਰਸ਼ਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਏਮੀ ਪੁਰਸਕਾਰ ਅੰਦਰ ਐਚਬੀਓ ਦੀ ਇਸ ਸੀਰੀਜ਼ ਦਾ ਜਲਵਾ ਬਰਕਰਾਰ ਰਿਹਾ ਹੈ। ਇਸ ਲੜੀਵਾਰ ਪ੍ਰੋਗਰਾਮ ਦੇ ਨਿਰਮਾਤਾ ਡੇਵਿਡ ਬੇਨਿਆਫ ਨੇ ਇਹ ਪੁਰਸਕਾਰ ਸਵੀਕਾਰ ਕਰਦਿਆਂ ਖੁਸ਼ੀ ਜਤਾਈ ਅਤੇ ਇਸ ਲਈ ਧੰਨਵਾਦ ਕੀਤਾ। ਡੇਵਿਡ ਬੇਨਿਆਫ ਨੇ ਕਿਹਾ ਕਿ ਪਿਛਲੇ 10 ਸਾਲ ਸਾਡੇ ਜੀਵਨ ਦੇ ਸਭ ਤੋਂ ਵਧੀਆ ਸਾਲ ਰਹੇ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਉਨ੍ਹਾਂ ਨੇ ਇਸ ਸਮੇਂ ਦੌਰਾਨ ਜੋ ਕੀਤਾ ਉਸ ਜਿਹਾ ਉਨ੍ਹਾਂ ਨੂੰ ਭਵਿੱਖ ਵਿੱਚ ਦੇਖਣ ਨੂੰ ਨਹੀਂ ਮਿਲੇਗਾ। ਇਸ ਲੜੀਵਾਰ ਪ੍ਰੋਗਰਾਮ ਦੇ ਸਹਿ ਨਿਰਮਾਤਾ ਡੈਨ ਵੀਸ ਨੇ ਵੀ ਸੀਰੀਜ਼ ਅੰਦਰ ਕੰਮ ਕਰਨ ਵਾਲੇ ਕਿਰਦਾਰਾਂ ਦਾ ਧੰਨਵਾਦ ਕੀਤਾ।
Bend the knee 🙌 @GameOfThrones #GoT #Emmys pic.twitter.com/GfHlziJZkN
— IMDb (@IMDb) September 23, 2019
ਦੱਸ ਦਈਏ ਕਿ ਗੇਮਜ਼ ਆਫ ਥ੍ਰੋਨਜ਼ ਨੇ ਇਹ ਖਿਤਾਬ ਬੀਬੀਸੀ ਅਮਰੀਕਾ ਦੀ ਕਿਲਿੰਗ ਈਵ’, ਨੈਟਫਲਿਕਸ ਦੀ ‘ਓਜ਼ਰਕ’, ਏਐਮਸੀ ਦੀ ‘ਬੈਟਰ ਕਾਲ ਸੋਲ’, ਐਨ ਬੀ ਸੀ ਦੀ ‘ਦਿਸ ਇਸ ਅਸ’, ਐਫ ਐਕਸ ਦਾ ‘ਪੋਜ਼’, ਨੈੱਟਫਲਿਕਸ ਦੀ ‘ਬਾਡੀਗਾਰਡ’ ਅਤੇ ਐਚ ਬੀ ਓ ਦੀ ‘ਸਕਸੈਸ਼ਨ ਨੂੰ ਹਰਾ ਕੇ ਜਿੱਤਿਆ’ ਹੈ।