ਸ਼ਹੀਦ ਊਧਮ ਸਿੰਘ ਨੂੰ ਚੇਤੇ ਕਰਦਿਆਂ!

Global Team
3 Min Read

ਜਗਤਾਰ ਸਿੰਘ ਸਿੱਧੂ;

ਪੰਜਾਬ ਦੇ ਮਹਾਨ ਸਪੂਤ ਅਤੇ ਅਜ਼ਾਦੀ ਲੈਣ ਲਈ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਊਧਮ ਸਿੰਘ ਨੂੰ 86ਵੇਂ ਸ਼ਹੀਦੀ ਦਿਹਾੜੇ ਉੱਪਰ ਪੰਜਾਬ ਸਮੇਤ ਪੂਰਾ ਦੇਸ਼ ਚੇਤੇ ਕਰ ਰਿਹਾ ਹੈ। ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ ਜਾ ਰਹੀ ਹੈ। ਜਿਲਿਆਂ ਵਾਲੇ ਬਾਗ ਅੰਮ੍ਰਿਤਸਰ ਵਿਖੇ ਇੱਕਠੇ ਹੋਏ ਹਜ਼ਾਰਾਂ ਪੰਜਾਬੀਆਂ ਉੱਤੇ ਅੰਗਰੇਜ਼ ਹਕੂਮਤ ਨੇ ਗੋਲੀਆਂ ਚਲਾ ਕੇ ਬੇਕਸੂਰ ਲੋਕਾਂ ਦਾ ਕਤਲ ਕੀਤਾ। ਉਸ ਥਾਂ ਤੇ ਲੱਗੇ ਗੋਲੀਆਂ ਦੇ ਨਿਸ਼ਾਨ ਅਜ ਵੀ ਵਿਦੇਸ਼ੀ ਹਕੂਮਤ ਦੀ ਦਰਿੰਦਗੀ ਦੀ ਕਹਾਣੀ ਪਾਉਂਦੇ ਹਨ। ਇਕੀ ਸਾਲ ਬਾਅਦ ਗੋਰਿਆਂ ਦੀ ਧਰਤੀ ਉਤੇ ਹੀ ਸਹੀਦ ਊਧਮ ਸਿੰਘ ਨੇ ਜਿਲਿਆਂ ਵਾਲੇ ਬਾਗ ਦੇ ਜ਼ੁਲਮ ਦਾ ਬਦਲਾ ਲਿਆ ਅਤੇ ਵਿਦੇਸ਼ੀ ਧਾੜਵੀਆਂ ਨੂੰ ਮੁਲਕ ਛੱਡਣ ਦਾ ਵੱਡਾ ਸੁਨੇਹਾ ਦਿੱਤਾ। ਅਜ ਸੁਨਾਮ ਦੀ ਧਰਤੀ ਉੱਤੇ ਸੂਬਾ ਪੱਧਰੀ ਸਮਾਗਮ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਪ ਦੇ ਪ੍ਰਧਾਨ ਅਮਨ ਅਰੋੜਾ ਸਮੇਤ ਆਪ ਦੀ ਲੀਡਰਸ਼ਿਪ ਨੇ ਸੰਬੋਧਨ ਕੀਤਾ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਿ ਕੀ ਉਹ ਹੀ ਅਜਾਦੀ ਮਿਲੀ ਹੈ ਜਿਸ ਦੇ ਸੁਪਨੇ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਨੇ ਲਏ ਸਨ? ਪੱਝਤਰ ਸਾਲ ਅਜਾਦੀ ਦੇ ਬਾਅਦ ਵੀ ਰੁਜ਼ਗਾਰ ਦੀ ਸਮੱਸਿਆ ਹੈ। ਨਸ਼ੇ ਦੀ ਸਮੱਸਿਆ ਹੈ। ਭ੍ਰਿਸ਼ਟਾਚਾਰ ਦੀ ਸਮੱਸਿਆ ਹੈ ।ਕੇਜਰੀਵਾਲ ਨੇ ਪਿਛਲੀਆਂ ਸਰਕਾਰਾਂ ਉੱਤੇ ਪੰਜਾਬ ਦੀ ਵੱਖ-ਵੱਖ ਖੇਤਰਾਂ ਵਿੱਚ ਹੋਈ ਤਬਾਹੀ ਦੇ ਸਵਾਲ ਉਠਾਏ।ਇਹ ਸਹੀ ਹੈ ਕਿ ਪੰਜਾਬ ਵਿੱਚ ਲੰਮਾ ਸਮਾਂ ਕਾਂਗਰਸ ਅਤੇ ਅਕਾਲੀ ਭਾਜਪਾ ਗੱਠਜੋੜ ਦੀਆਂ ਸਰਕਾਰਾਂ ਰਹੀਆਂ।ਪੰਜਾਬ ਦਾ ਕਿਸਾਨ ਆਪਣੀਆਂ ਫ਼ਸਲਾਂ ਅਤੇ ਨਸਲਾਂ ਬਚਾਉਣ ਦੀ ਲੜਾਈ ਪਿਛਲੇ ਲੰਮੇ ਸਮੇਂ ਤੋਂ ਲੜ ਰਿਹਾ ਹੈ ।ਪੰਜਾਬ ਦਾ ਭਵਿੱਖ ਰੁਜ਼ਗਾਰ ਦੀ ਭਾਲ ਵਿੱਚ ਦੂਜੇ ਮੁਲਕਾਂ ਨੂੰ ਉਡਾਰੀ ਮਾਰ ਰਿਹਾ ਹੈ ।ਵੱਡੀ ਇੰਡਸਟਰੀ ਅਤੇ ਕਾਰੋਬਾਰ ਪੰਜਾਬ ਵਿੱਚ ਨਹੀਂ ਆ ਰਹੇ । ਨਸ਼ਿਆਂ ਦੀ ਮਾਰ ਨਾਲ ਪੰਜਾਬ ਬੁਰੀ ਤਰ੍ਹਾਂ ਝੰਬਿਆ ਪਿਆ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਨਸ਼ੇ ਤੋਂ ਬਚਾਉਣ ਅਤੇ ਵੱਖ ਵੱਖ ਮਾਮਲਿਆਂ ਲਈ ਬੇਹਤਰੀਨ ਪੰਜਾਬ ਬਨਾਉਣ ਦੀ ਜਿਹੜੀ ਲੜਾਈ ਲੜ ਰਹੇ ਹਨ ਉਸ ਦਾ ਫਤਵਾ ਤਾਂ ਪੰਜਾਬੀ 27 ਦੀ ਵਿਧਾਨ ਸਭਾ ਚੋਣ ਵੇਲੇ ਹੀ ਦੇਣਗੇ। ਸ਼ਾਇਦ ਇਸੇ ਲਈ ਕੇਜਰੀਵਾਲ ਨੇ ਪੰਜਾਬੀਆਂ ਨੂੰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਮੂੰਹ ਨਾ ਲਾਉਣ ਦਾ ਸੱਦਾ ਦਿੱਤਾ ਹੈ। ਸ਼ਹੀਦੀ ਦਿਹਾੜੇ ਜਿੱਥੇ ਸ਼ਹੀਦਾਂ ਨੂੰ ਚੇਤੇ ਕਰਨ ਦਾ ਮੌਕਾ ਹੈ ਉੱਥੇ ਹੁਕਮਰਾਨਾਂ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਚੁਣੌਤੀ ਦਾ ਦਿਹਾੜਾ ਹੈ।

ਸੰਪਰਕ 9814002186

Share This Article
Leave a Comment