ਚੰਡੀਗੜ੍ਹ: ਕਿਸਾਨਾਂ ਦੀ ਬਿਜਲੀ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ ਰਾਤ ਸਫਾਈ ਦਿੰਦੇ ਹੋਏ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਲਿਖਿਆ
ਅਸੀਂ ਜੋ ਤੁਹਾਨੂੰ ਮੁਫ਼ਤ ਬਿਜਲੀ ਦੇ ਰਹੇ ਹਾਂ ਉਹ ਕਿਸੇ ਕੀਮਤ ‘ਤੇ ਬੰਦ ਨਹੀਂ ਕੀਤੀ ਜਾਵੇਗੀ। ਮੈਂ, ਤੁਹਾਡੀ ਆਰਥਿਕ ਸਥਿਤੀ ਨੂੰ ਸਮਝਦਾ ਹਾਂ ਅਤੇ ਤੁਸੀਂ ਜੋ ਆਪਣੀ ਮਿਹਨਤ ਨਾਲ ਦੇਸ਼ ਦਾ ਢਿੱਡ ਭਰਨ ਲਈ ਅਨਾਜ ਉਗਾਉਂਦੇ ਹੋ ਉਸ ਲਈ ਤੁਹਾਡੀ ਤਹਿ ਦਿਲੋਂ ਸ਼ੁਕਰਗੁਗਾਰ ਹਾਂ।”
ਦੱਸ ਦੇਈਏ ਕੈਬਨਿਟ ਮੀਟਿੰਗ ‘ਚ ਕਿਸਾਨਾਂ ਨਾਲ ਸਬੰਧਤ ਫੈਸਲਾ ਲਿਆ ਗਿਆ ਸੀ ਜਿਸ ਵਿੱਚ ਕੈਬਨਿਟ ਦਾ ਪ੍ਰਸਤਾਵ ਸੀ ਕਿ ਕਿਸਾਨਾਂ ਦੇ ਖੇਤਾਂ ‘ਚ ਲੱਗੀਆਂ ਮੋਟਰਾਂ ‘ਤੇ ਮੀਟਰ ਲਗਾਏ ਜਾਣਗੇ, ਕਿਸਾਨ ਇੱਕ ਵਾਰ ਬਿੱਲ ਭਰੇਗਾ ਤੇ ਬਾਅਦ ‘ਚ ਇਹ ਪੈਸਾ ਸਰਕਾਰ ਸਬਸਿਡੀ ਦੇ ਰੂਪ ‘ਚ ਕਿਸਾਨ ਦੇ ਖਾਤੇ ‘ਚ ਭੇਜੇਗੀ।
Let me reassure our farmers that there is no plan to withdraw free power to agriculture in Punjab. I am cognizant of your economic condition and appreciate the hard work put in by you in every crop to grow food grains for the country. Free power will continue! pic.twitter.com/9A0O3qWhWt
— Capt.Amarinder Singh (@capt_amarinder) May 29, 2020