ਆਗਰਾ : ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਔਰਤਾਂ ਨੂੰ ਸ਼ਾਨਦਾਰ ਤੋਹਫ਼ਾ ਦਿੰਦੇ ਹੋਏ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ‘ਤੇ ਦੇਸ਼ ਦੀਆਂ ਸਾਰੀਆਂ ਯਾਦਗਾਰਾਂ ਵਿਚ ਔਰਤਾਂ ਨੂੰ ਮੁਫ਼ਤ ਐਂਟਰੀ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।
ਦੱਸ ਦਈਏ ਪਿਛਲੇ ਸਾਲ ਵੀ ਏਐੱਸਆਈ ਨੇ ਕੌਮਾਂਤਰੀ ਮਹਿਲਾ ਦਿਵਸ ‘ਤੇ ਔਰਤਾਂ ਨੂੰ ਯਾਦਗਾਰਾਂ ‘ਚ ਮੁਫ਼ਤ ਦਾਖ਼ਲਾ ਦਿੱਤਾ ਸੀ। ਇਸ ਵਾਰ ਵੀ 8 ਮਾਰਚ ਨੂੰ ਔਰਤਾਂ ਲਈ ਸਾਰੀਆਂ ਯਾਦਗਾਰਾਂ ‘ਚ ਦਾਖ਼ਲਾ ਮੁਫ਼ਤ ਹੋਵੇਗਾ। ਏਐੱਸਆਈ ਦੇ ਜੁਆਇੰਟ ਡਾਇਰੈਕਟਰ ਜਨਰਲ ਐੱਮ ਨਾਂਬਿਰਾਜਨ ਨੇ ਇਸ ਲਈ ਆਦੇਸ਼ ਜਾਰੀ ਕਰ ਦਿੱਤਾ ਹੈ। 18 ਅਪ੍ਰੈਲ ਨੂੰ ਵੀ ਵਰਲਡ ਹੈਰੀਟੇਜ ਡੇਅ ‘ਤੇ ਯਾਦਗਾਰਾਂ ਭਾਰਤੀ ਤੇ ਵਿਦੇਸ਼ੀ ਸੈਲਾਨੀਆਂ ਲਈ ਮੁਫ਼ਤ ਰਹਿਣਗੀਆਂ। ਇਸ ਲਈ ਏਐੱਸਆਈ ਦੀ ਡਾਇਰੈਕਟਰ ਡਾ. ਅਰਵਿਨ ਮੰਜੁਲ ਨੇ ਆਦੇਸ਼ ਜਾਰੀ ਕੀਤਾ ਹੈ।
ਤਾਜ ਮਹੱਲ ਵਿਚ ਔਰਤਾਂ ਲਈ ਮੁਫ਼ਤ ਐਂਟਰੀ
Leave a Comment
Leave a Comment