ਫਰਾਂਸ ‘ਚ ਅੱਤਵਾਦੀ ਹਮਲਾ: ਪੁਲਿਸ ਨੇ ਹਮਲਾਵਰ ਦੀ ਸ਼ਨਾਖਤ ਕੀਤੀ ਜਾਰੀ

TeamGlobalPunjab
2 Min Read

ਫਰਾਂਸ : ਇੱਥੋਂ ਦੇ ਸ਼ਹਿਰ ਨੀਸ ਵਿੱਚ ਇਕ ਚਰਚ ਅੰਦਰ ਵੀਰਵਾਰ ਨੂੰ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀ। ਜਿਸ ਦੀ ਪੁਲਿਸ ਨੇ ਹੁਣ ਸ਼ਨਾਖ਼ਤ ਕਰ ਲਈ ਹੈ। ਕਤਲ ਕਰਨ ਵਾਲਾ ਅੱਤਵਾਦੀ ਮੂਲ ਰੂਪ ਵਿਚ ਟਿਊਨਿਸ਼ੀਆ ਦਾ ਰਹਿਣ ਵਾਲਾ ਨਾਗਰਿਕ ਸੀ।  ਮੁਲਜ਼ਮ ਦੀ ਉਮਰ ਲਗਭਗ 21 ਸਾਲ ਦੱਸੀ ਜਾ ਰਹੀ ਹੈ। ਫਰਾਂਸ ਦੇ ਐਂਟੀ ਟੈਰਰ ਡਿਪਾਰਟਮੈਂਟ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਅੱਤਵਾਦੀ 21 ਸਤੰਬਰ ਨੂੰ ਇਟਲੀ ਤੋਂ ਫਰਾਸ ਪਹੁੰਚਿਆ ਸੀ, ਜਦਕਿ 19 ਅਕਤੂਬਰ ਨੂੰ ਉਹ ਪੈਰਿਸ ਪਹੁੰਚਿਆ। ਪੁਲਿਸ ਨੇ ਹਮਲਾਵਰ ਤੋਂ ਇਕ ਧਾਰਮਿਕ ਗ੍ਰੰਥ ਵੀ ਬਰਾਮਦ ਕੀਤਾ ਹੈ। ਪੁਲਿਸ ਵਲੋਂ ਜਵਾਬੀ ਕਾਰਵਾਈ ਕਰਦੇ ਹੋਏ ਹਮਲਾਵਰ ਗੰਭੀਰ ਜ਼ਖਮੀ ਹੋਇਆ ਸੀ, ਪੈਰਿਸ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ।

ਇਸ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਘਟਨਾ ਦੀ ਨਿਖੇਧੀ ਕਰਦੇ ਹੋਏ ਮੁਸ਼ਕਲ ਦੀ ਘੜੀ ਵਿੱਚ ਫਰਾਂਸ ਦੇ ਨਾਲ ਖੜ੍ਹਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਰਾਸ਼ਟਪਤੀ ਟਰੰਪ ਨੇ ਕਿਹਾ ਕਿ ਕੱਟਰਪੰਥੀ ਇਸਲਾਮੀ ਅੱਤਵਾਦੀਆਂ ਦੇ ਹਮਲੇ ਹਰ ਹਾਲ ਵਿਚ ਬੰਦ ਹੋਣੇ ਚਾਹੀਦੇ ਹਨ ਫਿਰ ਇਹ ਭਾਵੇਂ ਫਰਾਂਸ ‘ਚ ਹੋਵੇ ਜਾਂ ਕਿਸੇ ਹੋਰ ਦੇਸ਼ ਵਿਚ। ਯੂਰੋਪੀਅਨ ਯੂਨੀਅਨ ਨੇ ਵੀ ਕਿਹਾ ਹੈ ਕਿ ਇਸ ਤਰ੍ਹਾਂ ਦੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ।

Share This Article
Leave a Comment