ਚੰਡੀਗੜ੍ਹ: ਮਨੀਮਾਜਰਾ ਥਾਣੇ ਦੀ ਸਾਬਕਾ ਐਸਐਚਓ ਜਸਵਿੰਦਰ ਕੌਰ ਨੇ ਸ਼ਨੀਵਾਰ ਨੂੰ ਸਪੈਸ਼ਲ ਸੀਬੀਆਈ ਅਦਾਲਤ ਵਿੱਚ ਸਰੰਡਰ ਕਰ ਦਿੱਤਾ। ਹਾਲਾਂਕਿ ਜਸਵਿੰਦਰ ਕੌਰ ਵਲੋਂ ਪੇਸ਼ ਹੋਏ ਵਕੀਲ ਤਰਮਿੰਦਰ ਸਿੰਘ ਨੇ ਸਪੈਸ਼ਲ ਸੀਬੀਆਈ ਅਦਾਲਤ ਵਿੱਚ ਮੰਗ ਦਰਜ ਕਰਦੇ ਹੋਏ ਕਿਹਾ ਹੈ ਕਿ ਸਾਬਕਾ ਐਸਐਚਓ ਦਾ ਮੈਡੀਕਲ ਚੈਕਅਪ ਕਰਵਾਉਣ ਦੇ ਨਾਲ ਕੋਰੋਨਾ ਟੈਸਟ ਵੀ ਕਰਵਾਇਆ ਜਾਵੇ। ਇਸ ਦੇ ਨਾਲ ਹੀ ਕਿਹਾ ਕਿ ਜਾਂਚ ਅਧਿਕਾਰੀਆਂ ਨੂੰ ਕੋਰਟ ਡਾਇਰੈਕਸ਼ਨ ਦਵੇ ਕਿ ਉਨ੍ਹਾਂ ਨੂੰ ਜਸਵਿੰਦਰ ਕੌਰ ਨਾਲ ਮਿਲਣ ਦਿੱਤਾ ਜਾਵੇ।
ਜਸਵਿੰਦਰ ਕੌਰ ਨੂੰ ਕੋਰਟ ਦੀ ਪਾਰਕਿੰਗ ਤੱਕ ਜਾਣ ਦੀ ਪਰਮਿਸ਼ਨ ਦੇਣ ‘ਤੇ ਵਕੀਲਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਅਦਾਲਤ ਵਿੱਚ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਉੱਥੇ ਹੀ ਚੰਡੀਗੜ੍ਹ ਪੁਲਿਸ ਦੀ ਵਰਦੀ ‘ਤੇ ਦਾਗ ਲਗਾਉਣ ਵਾਲੀ ਸਾਬਕਾ ਐਸਐਚਓ ਜਸਵਿੰਦਰ ਕੌਰ ਨੂੰ ਅੰਦਰ ਜਾਣ ਦਿੱਤਾ ਜਾਂਦਾ ਹੈ।
ਵਕੀਲ ਸ਼ਿਵ ਮੂਰਤੀ ਯਾਦਵ ਨੇ ਕਿਹਾ ਕਿ ਪੁਲਿਸ ਅਤੇ ਜਸਵਿੰਦਰ ਕੌਰ ਆਪਸ ਵਿੱਚ ਮਿਲੇ ਹੋਏ ਹਨ। ਵਕੀਲਾਂ ਨੇ ਕਿਹਾ ਕਿ ਜਸਵਿੰਦਰ ਕੌਰ ਨੂੰ ਸਪੈਸ਼ਲ ਟਰੀਟਮੈਂਟ ਦਿੱਤਾ ਜਾ ਰਿਹਾ ਹੈ ਹੁਣ ਤੱਕ ਸਾਰੇ ਕੋਰਟ ਰੂਮ ਬੰਦ ਸਨ। ਕੇਸ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਹੁੰਦੀ ਸੀ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਨੂੰ ਪਤਾ ਸੀ ਕਿ ਇਨ੍ਹੀ ਦਿਨੀਂ ਜਸਵਿੰਦਰ ਕੌਰ ਕਿੱਥੇ ਸੀ। ਅੱਜ ਵੀ ਜਦੋਂ ਉਹ ਆਈ ਤਾਂ ਉਨ੍ਹਾਂ ਨੂੰ ਐਂਟਰੀ ਗੇਟ ‘ਤੇ ਨਹੀਂ ਰੋਕਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਸੀਬੀਆਈ ਟੀਮ ਨੂੰ ਇਹ ਪਤਾ ਤੱਕ ਨਹੀਂ ਸੀ ਕਿ ਜਸਵਿੰਦਰ ਕੌਰ ਅੱਜ ਸਰੰਡਰ ਕਰਨ ਵਾਲੀ ਹਨ। ਉੱਥੇ ਹੀ ਜ਼ਿਲ੍ਹਾ ਅਦਾਲਤ ਦੇ ਐਟਰੀ ਗੇਟ ‘ਤੇ ਬੈਠੇ ਹੋਏ ਪੁਲਿਸ ਮੁਲਾਜ਼ਮਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਅੱਜ ਜਸਵਿੰਦਰ ਸਰੰਡਰ ਕਰਨ ਵਾਲੀ ਹਨ ਅਤੇ ਉਨ੍ਹਾਂ ਨੂੰ ਜਾਣ ਵੀ ਦਿੱਤਾ ਗਿਆ।
ਧਿਆਨ ਯੋਗ ਹੈ ਕਿ ਅਦਾਲਤ ਦੋ ਵਾਰ ਜਸਵਿੰਦਰ ਕੌਰ ਦੇ ਖਿਲਾਫ ਗੈਰ-ਜ਼ਮਾਨਤੀ ਅਰੈਸਟ ਵਾਰੰਟ ਜਾਰੀ ਕਰ ਚੁੱਕੀ ਸੀ। ਜਦੋਂ ਉਹ ਆਪਣੇ ਜ਼ਿਰਕਪੁਰ ਅਤੇ ਸੈਕਟਰ – 22 ਸਥਿਤ ਘਰ ਵਿੱਚ ਨਹੀਂ ਮਿਲੀ ਤਾਂ ਉਸ ਦੇ ਖਿਲਾਫ ਪੀਓ ਪ੍ਰੋਸੈਸ ਸ਼ੁਰੂ ਕਰ ਦਿੱਤੀ ਗਈ ਸੀ। ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਜੇਕਰ ਜਸਵਿੰਦਰ 29 ਜੁਲਾਈ ਤੱਕ ਕੋਰਟ ਵਿੱਚ ਪੇਸ਼ ਨਹੀਂ ਹੁੰਦੀ ਤਾਂ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਜਾਵੇਗਾ।