ਸਾਬਕਾ ਡੀਜੀਪੀ ਸੈਣੀ ਨੂੰ ਸਤਾਇਆ ਗ੍ਰਿਫਤਾਰੀ ਦਾ ਡਰ! ਮੰਗੀ ਅਗਾਉਂ ਜਮਾਨਤ

TeamGlobalPunjab
1 Min Read

ਮੁਹਾਲੀ  : ਪੰਜਾਬ ਪੁਲਿਸ ਦੇ ਸਾਬਕਾ ਡੀਜੀ ਪੀ ਸੁਮੇਧ ਸੈਣੀ ਨੂੰ ਕੋਰੋਨਾ ਵਾਇਰਸ ਦੇ ਇਸ ਮਾੜੇ ਦੌਰ ਵਿਚ ਇਕ ਵੱਡੀ ਬਿਪਤਾ ਨੇ ਆ ਘੇਰਿਆ ਹੈ। ਦਸਣਯੋਗ ਹੈ ਕਿ ਉਨ੍ਹਾਂ ਖਿਲਾਫ 29 ਸਾਲ ਪੁਰਾਣੇ ਮਾਮਲੇ ਵਿੱਚ ਕੇਸ ਦਰਜ ਕਰਵਾਇਆ ਗਿਆ ਹੈ । ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਅਜ ਸੈਣੀ ਨੇ ਮੁਹਾਲੀ ਦੀ ਅਦਾਲਤ ਵਿੱਚ ਅਗਾਉਂ ਜਮਾਨਤ ਅਰਜੀ ਦਾਇਰ ਕੀਤੀ ਹੈ ।

ਦਸ ਦੇਈਏ ਕਿ ਸੁਮੇਧ ਸੈਣੀ ਖਿਲਾਫ ਮਟੌਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ । ਉਨ੍ਹਾਂ ਖਿਲਾਫ ਅਗਵਾਹ, ਸਾਜਿਸ਼ ਦੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ।

ਧਿਆਨ ਦੇਣ ਯੋਗ ਹੈ ਕਿ 1991 ਵਿੱਚ ਇਕ 29 ਸਾਲਾਂ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਗ੍ਰਿਫਤਾਰ ਕਰਕੇ ਟਾਰਚਰ ਕਰਨ ਤੋਂ ਬਾਅਦ ਮੌਤ ਦੇ ਘਾਟ ਉਤਾਰਣ ਦਾ ਗੰਭੀਰ ਇਲਜ਼ਮ  ਸੁਮੇਧ ਸੈਣੀ ਤੇ ਲਗਿਆ ਹੈ ।

Share This Article
Leave a Comment