ਨਿਊਜ਼ ਡੈਸਕ :- ਸਾਬਕਾ ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਦੀ ਤਾਮਿਲ ਫ਼ਿਲਮ ‘Friendship’ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਹਰਭਜਨ ਸਿੰਘ ਦੀ ਇਹ ਡੈਬਿਊ ਫ਼ਿਲਮ ਹੈ। ਇਸ ਤੋਂ ਪਹਿਲਾ ਵੀ ਹਰਭਜਨ ਸਿੰਘ ਨੇ ‘ਮੁਜਸੇ ਸ਼ਾਦੀ ਕਰੋਗੀ’, ‘ਭਾਜੀ ਇਨ ਪ੍ਰੋਬਲਮ’ ਤੇ ਸੈਕੰਡ ਹੈਂਡ ਹਸਬੇਂਡ ਵਰਗੀਆਂ ਫ਼ਿਲਮਾਂ ‘ਚ ਕੈਮਿਓ ਕੀਤਾ ਹੋਇਆ ਹੈ। ਪਰ ਲੀਡ ਐਕਟਰ ਦੇ ਤੌਰ ‘ਤੇ ‘Friendship’ ਫ਼ਿਲਮ ਹਰਭਜਨ ਸਿੰਘ ਦੇ ਕਰੀਅਰ ਦੀ ਸ਼ੁਰੂਆਤ ਹੈ। ।
ਦੱਸ ਦਈਏ ਫ਼ਿਲਮ ਦੀ ਕਹਾਣੀ ਕ੍ਰਿਕੇਟ ਥੀਮ ‘ਤੇ ਅਧਾਰਿਤ ਹੈ। ਕਹਾਣੀ ਅਨੁਸਾਰ ਹਰਭਜਨ ਸਿੰਘ ਇਕ ਕਾਲੇਜ ਸਟੂਡੈਂਟ ਦਾ ਕਿਰਦਾਰ ਨਿਭਾ ਰਹੇ ਹਨ, ਜੋ ਪੰਜਾਬ ਤੋਂ ਹੈ। ਸਾਊਥ ਇੰਡੀਅਨ ਐਕਟਰ ਅਰਜੁਨ ਦਾ ਫ਼ਿਲਮ ‘ਚ ਮੁਖ ਕਿਰਦਾਰ ਹੈ।
ਇਸਤੋਂ ਇਲਾਵਾ ਹਰਭਜਨ ਸਿੰਘ ਨੇ ਫ਼ਿਲਮ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਦਸ ਦਈਏ ਕਿ ਇਹ ਫ਼ਿਲਮ ਤਾਮਿਲ, ਹਿੰਦੀ ਤੇ ਤੇਲਗੂ ਭਾਸ਼ਾ ‘ਚ ਰਿਲੀਜ਼ ਕੀਤੀ ਜਾਏਗੀ।