ਸ਼ਿਮਲਾ: ਕਾਂਗਰਸ ਦੇ ਸੀਨੀਅਰ ਆਗੂ ਗੁਰਮੁਖ ਸਿੰਘ ਬਾਲੀ ਦਾ ਲੰਬੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਗੁਰਮੁਖ ਸਿੰਘ ਬਾਲੀ 67 ਸਾਲ ਦੇ ਸਨ ਉਨ੍ਹਾਂ ਨੇ ਦੇਰ ਰਾਤ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ‘ਚ ਆਖਰੀ ਸਾਹ ਲਏ।
ਬਾਲੀ ਦੇ ਦੇਹਾਂਤ ਦੀ ਖ਼ਬਰ ਉਨ੍ਹਾਂ ਦੇ ਪੁੱਤਰ ਰਘੁਬੀਰ ਸਿੰਘ ਬਾਲੀ ਨੇ ਅੱਜ ਸਵੇਰੇ ਸੋਸ਼ਲ ਮੀਡੀਆ ‘ਤੇ ਪੋਸਟ ਰਾਹੀਂ ਦਿੱਤੀ। ਉਨ੍ਹਾਂ ਨੇ ਪੋਸਟ ਕਰਕੇ ਲਿਖਿਆ ‘ਬਹੁਤ ਹੀ ਦੁਖੀ ਮਨ ਨਾਲ ਸੂਚਿਤ ਕਰਨਾ ਪੈ ਰਿਹਾ ਹੈ ਕਿ ਮੇਰੇ ਪਿਤਾ ਜੀ ਅਤੇ ਤੁਹਾਡੇ ਸਭ ਦੇ ਪਿਆਰੇ ਸ਼੍ਰੀ GS Bali ਜੀ ਹੁਣ ਸਾਡੇ ਵਿੱਚ ਨਹੀਂ ਰਹੇ। ਬੀਤੀ ਰਾਤ ਉਨ੍ਹਾਂ ਨੇ ਦਿੱਲੀ ਦੇ AIIMS ਵਿੱਚ ਆਖਰੀ ਸਾਹ ਲਏ। ਪਿਤਾ ਜੀ ਚਾਹੇ ਦੁਨੀਆ ਵਿੱਚ ਨਹੀਂ ਹਨ ਪਰ ਉਨ੍ਹਾਂ ਦੇ ਆਦਰਸ਼ ਅਤੇ ਮਾਰਗਦਰਸ਼ਨ ਸਾਡੇ ਅਤੇ ਤੁਹਾਡੇ ਦਿਲਾਂ ਵਿੱਚ ਹਮੇਸ਼ਾ ਕਾਇਮ ਰਹੇਗਾ।’
बड़े ही दुखद मन से सूचित करना पड़ रहा है कि मेरे पूजनीय पिताजी और आप सबके प्रिय श्री GS Bali जी अब हमारे बीच नहीं रहे। बीती रात उन्होंने दिल्ली के AIIMS में आखिर सांस ली।
पिताजी भले ही दुनिया में नहीं हैं लेकिन उनके आदर्श और मार्गदर्शन हमारे और आपके दिलों में हमेशा कायम रहेंगे। pic.twitter.com/4qvEHnM5Gb
— Raghubir Singh Bali (@RSBaliHP) October 30, 2021
ਰਾਜ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਨੇ ਬਾਲੀ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਹ ਨਗਰੋਟਾ ਬਗਵਾਂ ਤੋਂ 1998, 2003, 2007 ਤੇ 2012 ਵਿੱਚ ਲਗਾਤਾਰ ਚਾਰ ਵਾਰ ਵਿਧਾਇਕ ਚੁਣੇ ਗਏ ਸਨ।