ਪਤਨੀ ਨੂੰ ਨੌਕਰੀ ਛੱਡਣ ਲਈ ਮਜਬੂਰ ਕਰਨਾ ‘ਬੇਰਹਿਮੀ’, ਹਾਈ ਕੋਰਟ ਨੇ ਤਲਾਕ ਦੀ ਦਿੱਤੀ ਮਨਜ਼ੂਰੀ

Global Team
4 Min Read

ਨਿਊਜ਼ ਡੈਸਕ: ਕਈ ਵਾਰ ਵਿਆਹੁਤਾ ਔਰਤਾਂ ਨੂੰ ਨੌਕਰੀ ਛੱਡਣ ਲਈ ਮਜ਼ਬੂਰ ਕੀਤੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਮੱਧ ਪ੍ਰਦੇਸ਼ ਹਾਈਕੋਰਟ ਨੇ ਅਜਿਹੇ ਹੀ ਇੱਕ ਮਾਮਲੇ ‘ਚ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਹੈ ਕਿ ਪਤਨੀ ਨੂੰ ਨੌਕਰੀ ਛੱਡ ਕੇ ਪਤੀ ਦੀ ਮਰਜ਼ੀ ਅਤੇ ਤਰੀਕਿਆਂ ਅਨੁਸਾਰ ਰਹਿਣ ਲਈ ਮਜਬੂਰ ਕਰਨਾ ਬੇਰਹਿਮੀ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਦਲੀਲ ਦੇ ਆਧਾਰ ‘ਤੇ ਹਾਈਕੋਰਟ ਨੇ ਪਤਨੀ ਨੂੰ ਤਲਾਕ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਈ ਕੋਰਟ ਦੇ ਚੀਫ ਜਸਟਿਸ ਸੁਰੇਸ਼ ਕੁਮਾਰ ਕੈਤ ਅਤੇ ਜਸਟਿਸ ਸੁਸ਼ਰੁਤਾ ਅਰਵਿੰਦ ਧਰਮਾਧਿਕਾਰੀ ਦੇ ਬੈਂਚ ਨੇ ਕਾਨੂੰਨੀ ਪਹਿਲੂਆਂ ਨੂੰ ਦੇਖਦੇ ਹੋਏ ਹੇਠਲੀ ਅਦਾਲਤ ਦੇ ਫੈਸਲੇ ਨੂੰ ਵੀ ਪਲਟ ਦਿੱਤਾ ਹੈ।

ਇੰਦੌਰ ’ਚ ਕੇਂਦਰ ਸਰਕਾਰ ਦੇ ਇਕ ਅਦਾਰੇ ’ਚ ਮੈਨੇਜਰ ਦੇ ਤੌਰ ’ਤੇ ਤਾਇਨਾਤ ਔਰਤ ਨੇ ਪਰਵਾਰਕ ਅਦਾਲਤ ’ਚ ਅਪਣੇ ਪਤੀ ਵਿਰੁਧ ਤਲਾਕ ਦੀ ਅਰਜ਼ੀ ਦਾਇਰ ਕੀਤੀ ਸੀ, ਜਿਸ ’ਚ ਦੋਸ਼ ਲਾਇਆ ਗਿਆ ਸੀ ਕਿ ਉਹ ਉਸ ਨੂੰ ਨੌਕਰੀ ਛੱਡਣ ਅਤੇ ਭੋਪਾਲ ’ਚ ਉਸ ਦੇ ਨਾਲ ਰਹਿਣ ਲਈ ਮਾਨਸਿਕ ਤੌਰ ’ਤੇ ਪਰੇਸ਼ਾਨ ਕਰ ਰਿਹਾ ਹੈ।  ਪਰਵਾਰਿਕ ਅਦਾਲਤ ਨੇ ਔਰਤ ਦੀ ਪਟੀਸ਼ਨ ਖਾਰਜ ਕਰ ਦਿਤੀ ਸੀ। ਔਰਤ ਨੇ ਪਰਵਾਰਿਕ ਅਦਾਲਤ ਦੇ ਹੁਕਮ ਨੂੰ ਹਾਈ ਕੋਰਟ ’ਚ ਚੁਨੌਤੀ ਦਿਤੀ ਸੀ। ਹਾਈ ਕੋਰਟ ਦੇ ਚੀਫ ਜਸਟਿਸ ਸੁਰੇਸ਼ ਕੁਮਾਰ ਕੈਤ ਅਤੇ ਜਸਟਿਸ ਸੁਸ਼ਰੁਤ ਅਰਵਿੰਦ ਧਰਮਾਧਿਕਾਰੀ ਦੀ ਬੈਂਚ ਨੇ ਕਾਨੂੰਨੀ ਪਹਿਲੂਆਂ ’ਤੇ ਵਿਚਾਰ ਕਰਨ ਤੋਂ ਬਾਅਦ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟ ਦਿਤਾ ਅਤੇ ਔਰਤ ਦੀ ਤਲਾਕ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ।

ਬੈਂਚ ਨੇ 13 ਨਵੰਬਰ ਦੇ ਅਪਣੇ ਫੈਸਲੇ ’ਚ ਕਿਹਾ, ‘‘ਪਤੀ ਜਾਂ ਪਤਨੀ ਇਕੱਠੇ ਰਹਿਣਾ ਚਾਹੁੰਦੇ ਹਨ ਜਾਂ ਨਹੀਂ, ਇਹ ਉਨ੍ਹਾਂ ਦੀ ਮਰਜ਼ੀ ਹੈ। ਪਤੀ-ਪਤਨੀ ਵਿਚੋਂ ਕੋਈ ਵੀ ਦੂਜੀ ਧਿਰ ਨੂੰ ਜੀਵਨਸਾਥੀ ਦੀ ਪਸੰਦ ਅਨੁਸਾਰ ਨੌਕਰੀ ਨਾ ਕਰਨ ਜਾਂ ਕੋਈ ਨੌਕਰੀ ਕਰਨ ਲਈ ਮਜਬੂਰ ਨਹੀਂ ਕਰ ਸਕਦਾ।’’ ਹਾਈ ਕੋਰਟ ਨੇ ਕਿਹਾ, ‘‘ਮੌਜੂਦਾ ਮਾਮਲੇ ’ਚ ਪਤੀ ਨੇ ਪਤਨੀ ’ਤੇ ਸਰਕਾਰੀ ਨੌਕਰੀ ਛੱਡਣ ਲਈ ਦਬਾਅ ਪਾਇਆ ਸੀ।’’ ਹਾਈ ਕੋਰਟ ਨੇ ਕਿਹਾ ਕਿ ਨੌਕਰੀ ਛੱਡਣਾ ਅਤੇ ਉਸ ਨੂੰ ਅਪਣੇ ਪਤੀ ਦੀ ਇੱਛਾ ਅਤੇ ਤਰੀਕੇ ਅਨੁਸਾਰ ਰਹਿਣ ਲਈ ਮਜਬੂਰ ਕਰਨਾ ਪਤਨੀ ਨਾਲ ਬੇਰਹਿਮੀ ਦੇ ਬਰਾਬਰ ਹੈ।

ਔਰਤ ਦੇ ਵਕੀਲ ਰਾਘਵਿੰਦਰ ਸਿੰਘ ਰਘੂਵੰਸ਼ੀ ਨੇ ਕਿਹਾ, ‘‘ਸਾਲ 2014 ’ਚ ਵਿਆਹ ਤੋਂ ਬਾਅਦ ਮੇਰਾ ਮੁਵੱਕਿਲ ਅਤੇ ਉਸ ਦਾ ਪਤੀ ਭੋਪਾਲ ’ਚ ਰਹਿ ਕੇ ਸਰਕਾਰੀ ਭਰਤੀ ਇਮਤਿਹਾਨ ਦੀ ਤਿਆਰੀ ਕਰ ਰਹੇ ਸਨ। ਸਾਲ 2017 ’ਚ ਮੇਰੀ ਪਾਰਟੀ ਨੂੰ ਇਕ ਸਰਕਾਰੀ ਅਦਾਰਿਆਂ ’ਚ ਨੌਕਰੀ ਮਿਲ ਗਈ ਪਰ ਉਨ੍ਹਾਂ ਦੇ ਪਤੀ ਨੂੰ ਕੋਈ ਰੁਜ਼ਗਾਰ ਨਾ ਮਿਲਣ ਕਾਰਨ ਉਨ੍ਹਾਂ ਦੀ ਹਉਮੈ ’ਚ ਸੱਟ ਲੱਗਣ ਲੱਗੀ।’’ ਉਨ੍ਹਾਂ ਨੇ ਕਿਹਾ ਕਿ ਉਸ ਦੀ ਮੁਵੱਕਲ ਦੇ ਪਤੀ ਨੇ ਇੰਦੌਰ ਵਿਚ ਮੈਨੇਜਰ ਵਜੋਂ ਤਾਇਨਾਤ ਉਸ ਦੀ ਪਤਨੀ ਨੂੰ ਕਥਿਤ ਤੌਰ ’ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿਤਾ ਅਤੇ ਉਸ ’ਤੇ ਸਰਕਾਰੀ ਨੌਕਰੀ ਛੱਡ ਕੇ ਭੋਪਾਲ ਵਿਚ ਰਹਿਣ ਲਈ ਦਬਾਅ ਪਾਇਆ।

ਰਘੂਵੰਸ਼ੀ ਅਨੁਸਾਰ, ‘‘ਔਰਤ ਦੇ ਪਤੀ ਨੇ ਉਸ ਨੂੰ ਕਿਹਾ ਕਿ ਜਦੋਂ ਤਕ ਉਸ ਨੂੰ ਕੋਈ ਨੌਕਰੀ ਨਹੀਂ ਮਿਲ ਜਾਂਦੀ, ਉਦੋਂ ਤਕ ਕੋਈ ਨੌਕਰੀ ਨਾ ਕਰੋ।’’ ਉਨ੍ਹਾਂ ਕਿਹਾ, ‘‘ਜੋੜੇ ਵਿਚਕਾਰ ਮਤਭੇਦ ਵਧਣੇ ਸ਼ੁਰੂ ਹੋ ਗਏ ਕਿਉਂਕਿ ਪਤਨੀ ਪਤੀ ਦੇ ਸੁਝਾਅ ਲਈ ਤਿਆਰ ਨਹੀਂ ਸੀ। ਅਪਣੇ ਪਤੀ ਦੇ ਮਾਨਸਿਕ ਤਸ਼ੱਦਦ ਤੋਂ ਪਰੇਸ਼ਾਨ ਔਰਤ ਨੇ ਆਖਰਕਾਰ ਤਲਾਕ ਲੈਣ ਦਾ ਮਨ ਬਣਾ ਲਿਆ।’’

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
Share This Article
Leave a Comment