ਜਦੋਂ ਕਿਤੇ ਘੁਮਣ ਜਾਣ ਦੀ ਗੱਲ ਚਲਦੀ ਹੈ ਤਾਂ ਲਗਭਗ ਸਾਰਿਆਂ ਦਾ ਹੀ ਮਨ ਖੁਸ਼ੀ ਅਤੇ ਉਤਸ਼ਾਹ ਨਾਲ ਭਰ ਜਾਂਦਾ ਹੈ। ਇਸ ਲਈ ਤਿਆਰੀਆਂ ਕਰਨਾ ਵੀ ਇੱਕ ਸੁਭਾਵਿਕ ਗੱਲ ਹੀ ਹੈ। ਇਸ ਸਭ ਦੌਰਾਨ ਜੋ ਸਭ ਤੋਂ ਮਹੱਤਵਪੂਰਨ ਗੱਲ ਹੁੰਦੀ ਹੈ ਉਹ ਇਹ ਹੈ ਕਿ ਇਸ ਸਫਰ ਦੌਰਾਨ ਅਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤਾਂ ਜੋ ਸਾਡਾ ਇਹ ਸਫਰ ਹਮੇਸ਼ਾ ਲਈ ਯਾਦਗਾਰ ਬਣ ਜਾਵੇ।
ਜਦੋਂ ਅਸੀਂ ਕਿਤੇ ਵੀ ਸੈਰ ਸਪਾਟਾ ਕਰਨ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਦਾ ਧਿਆਨ ਰੱਖਣਾ ਹੁੰਦਾ ਹੈ ਉਹ ਇਹ ਕਿ ਜਦੋਂ ਅਸੀਂ ਕਿਤੇ ਜਾ ਰਹੇ ਹਾਂ ਤਾਂ ਰਸਤੇ ਵਿੱਚ ਕਈ ਵਾਰ ਜੀਂਸ ਪਾ ਕੇ ਹੀ ਬੈਠ ਜਾਂਦੇ ਹਨ ਜਿਹੜਾ ਕਿ ਨਾ ਸਿਰਫ ਸਾਡੇ ਲਈ ਦਿੱਕਤਾਂ ਖੜੀਆਂ ਕਰਦਾ ਹੈ ਬਲਕਿ ਸਾਡੇ ਮੰਨੋਰੰਜਨ ਵਿੱਚ ਵੀ ਮੁਸ਼ਕਿਲ ਖੜ੍ਹੀ ਕਰਦਾ ਹੈ।
ਹੁਣ ਜੇਕਰ ਅਸੀਂ ਪੈਰਾਂ ਵੱਲ ਧਿਆਨ ਦਈਏ ਤਾਂ ਜਦੋਂ ਅਸੀਂ ਕਿਤੇ ਵੀ ਸੈਰ ਕਰਨ ਜਾਂ ਘੁਮਣ ਜਾਂਦੇ ਹਾਂ ਤਾਂ ਮਸਤੀ ਕਰਦੇ ਸਮਾਂ ਭੱਜਣਾ, ਟੱਪਣਾ ਆਮ ਹੁੰਦਾ ਹੈ। ਇਸ ਸਮੇਂ ਪੈਰਾਂ ਵਿੱਚ ਹੀਲ ਪਾਉਣ ਦੀ ਗਲਤੀ ਕਦੇ ਵੀ ਨਾ ਕਰੋ ਕਿਉਂਕਿ ਇਹ ਸਾਡੇ ਯਾਦਗਾਰ ਬਣਨ ਵਾਲੇ ਪਲਾਂ ਵਿੱਚ ਮੁਸ਼ਕਿਲ ਖੜ੍ਹੀ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਆਦਾ ਪ੍ਰਫਿਊਮ ਦੀ ਵਰਤੋਂ ਕਰਕੇ ਘੁਮਣ ਜਾਣਾ ਅਤੇ ਜਿਆਦਾ ਗਹਿਣੇ ਪਹਿਣ ਕੇ ਜਾਣ ਨਾਲ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ।