ਨਿਊਜ਼ ਡੈਸਕ: ਯੂਕਰੇਨ ਤੇ ਰੂਸ ਵਿਚਾਲੇ ਭਿਆਨਕ ਜੰਗ ਜਾਰੀ ਹੈ। ਇਸ ਵਿਚਾਲੇ ਰੂਸ ਨੇ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ। ਸ਼ੁੱਕਰਵਾਰ ਨੂੰ ਰੂਸ ਨੇ ਪੂਰਬੀ ਯੂਕਰੇਨ ਦੇ ਕ੍ਰਾਮੇਟੋਰਸਕ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਰਾਕੇਟ ਹਮਲਾ ਕੀਤਾ। ਇਸ ਹਾਦਸੇ ‘ਚ 50 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਤੇ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਰੇਲਵੇ ਸਟੇਸ਼ਨ ‘ਤੇ ਡਿੱਗੀ ਮਿਜ਼ਾਇਲ ‘ਤੇ ਰੂਸੀ ਭਾਸ਼ਾ ‘ਚ ਸੰਦੇਸ਼ ਲਿਖਿਆ ਸੀ ਕਿ ‘ਇਹ ਬੱਚੀਆਂ ਲਈ’ ਇਸ ਸਬੰਧੀ ਜਾਣਕਾਰੀ ਯੂਕਰੇਨ ਦੀ ਸਰਕਾਰ ਵਲੋਂ ਦਿੱਤੀ ਗਈ ਹੈ।
ਡੋਨੇਟਸਕ ਖੇਤਰ ਦੇ ਗਵਰਨਰ ਨੇ ਕਿਹਾ ਕਿ ਰਾਕੇਟ ਹਮਲੇ ਦੇ ਸਮੇਂ ਹਜ਼ਾਰਾਂ ਨਾਗਰਿਕ ਰੇਲਵੇ ਸਟੇਸ਼ਨ ‘ਤੇ ਮੌਜੂਦ ਸਨ ਜੋ ਜਾਣ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਸਟੇਸ਼ਨ ਦੇ ਅੰਦਰ ਅਤੇ ਆਸਪਾਸ ਮੌਜੂਦ ਲੋਕਾਂ ‘ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦੋਸ਼ ਲਗਾਏ ਹਨ ਕਿ ਰੂਸੀ ਫੌਜੀਆਂ ਨੇ ਜਾਣ-ਬੁੱਝ ਕੇ ਅਜਿਹੀ ਥਾਂ ਨੂੰ ਨਿਸ਼ਾਨਾ ਬਣਾਇਆ ਜਿੱਥੇ ਆਮ ਨਾਗਰਿਕ ਇਕੱਠੇ ਸਨ। ਹਾਲਾਂਕਿ ਰੂਸੀ ਰੱਖਿਆ ਮੰਤਰਾਲੇ ਨੇ ਹਮਲੇ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸ਼ਾਇਦ ਇਹ ਹਮਲਾ ਯੂਕਰੇਨ ਨੇ ਹੀ ਕੀਤਾ ਹੈ।
Taking bestial brutality and moral depravity to the next level, russians wrote “Revenge for the Children” on the rocket, which took the lives of 5 children…
The total number of Ukrainians murdered by this treaturous inhumane attack reached 50. pic.twitter.com/j77GLYSg7i
— Defence of Ukraine (@DefenceU) April 8, 2022
ਜ਼ੇਲੇਂਸਕੀ ਨੇ ਕਿਹਾ, ‘ਉਹ ਆਬਾਦੀ ਨੂੰ ਤਬਾਹ ਕਰ ਰਹੇ ਹਨ, ਇਹ ਇੱਕ ਬੁਰਾਈ ਹੈ ਜਿਸਦੀ ਕੋਈ ਹੱਦ ਨਹੀਂ ਹੈ ਅਤੇ ਜੇ ਇਸ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ, ਤਾਂ ਇਹ ਕਦੇ ਨਹੀਂ ਰੁਕੇਗੀ। ਇਸ ਹਮਲੇ ਨੇ 5 ਬੱਚਿਆ ਦੀ ਵੀ ਜਾਨ ਲੈ ਲਈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.