ਫਲੋਰਿਡਾ: ਚਰਚ ਵਿੱਚ ਹੋਈ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ, 2 ਜ਼ਖਮੀ

TeamGlobalPunjab
1 Min Read

ਫਲੋਰਿਡਾ: ਅਮਰੀਕਾ ਦੇ ਫਲੋਰਿਡਾ ਸਥਿਤ ਰਿਵਿਏਰਾ ਬੀਚ ਉੱਤੇ ਸਥਿਤ ਸ਼ਨੀਵਾਰ ਨੂੰ ਗਿਰਜਾ ਘਰ ਵਿੱਚ ਅੰਤਿਮ ਸਸਕਾਰ ਤੋਂ ਬਾਅਦ ਹੋਈ ਗੋਲੀਬਾਰੀ ਵਿੱਚ ਘਟੋਂ ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜਖ਼ਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਸਥਾਨਕ ਸਮੇਂ ਅਨੁਸਾਰ ਲਗਭਗ 2:30 ਕੁ ਵਜੇ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਵਿਕਟਰੀ ਗਿਰਜਾ ਘਰ ਵਿੱਚ ਅਰਦਾਸ ਲਈ ਰੁਕੇ ਸਨ ਅਤੇ ਇਸ ਦੌਰਾਨ ਹਮਲਾਵਰ ਵੱਲੋਂ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ।

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਵਿਕਟੋਰੀਆ ਗਿਰਜਾ ਘਰ ਵਿੱਚ ਹੋਈ ਗੋਲੀਬਾਰੀ ‘ਚ ਮਾਰੇ ਗਏ ਲੋਕਾਂ ਵਿੱਚ ਇੱਕ ਬਾਲਗ ਅਤੇ 15 ਸਾਲਾ ਦਾ ਇੱਕ ਨੌਜਵਾਨ ਸ਼ਾਮਲ ਹੈ। ਉੱਥੇ ਹੀ ਦੋ ਹੋਰ ਨੂੰ ਗੋਲੀ ਲੱਗੀ ਹੈ। ਜਿਨ੍ਹਾਂ ਦਾ ਫਿਲਹਾਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਮਲਾਵਰ ਨੇ ਲੋਕਾਂ ਤੇ ਲਗਭਗ 13 ਗੋਲੀਆਂ ਚਲਾਈਆਂ ਸਨ ਤੇ ਹਾਲੇ ਹਮਲਾਵਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਦਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਘੇਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Share This Article
Leave a Comment