ਕੈਲੇਫ਼ੋਰਨੀਆ: ਕੈਲੇਫੋਰਨੀਆ ਦੇ ਹੇਅਵਰਡ ਪੁਲਿਸ ਵਿਭਾਗ ਵਿਚ ਪਹਿਲੇ ਦਸਤਾਰਧਾਰੀ ਸਿੱਖ ਸੇਵਾਵਾਂ ਨਿਭਾਉਣ ਜਾ ਰਹੇ ਹਨ। ਸਿੱਖ ਨੌਜਵਾਨ ਜੁਝਾਰ ਸਿੰਘ ਨੂੰ ਹੇਅਵਰਡ ਪੁਲਿਸ ਵਿਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਭਰਤੀ ਹੋਣ ਦਾ ਮਾਣ ਹਾਸਲ ਹੋਇਆ ਹੈ।
ਅਲਮੇਡਾ ਕਾਉਂਟੀ ਦੇ ਸ਼ੈਰਿਫ਼ ਦਫ਼ਤਰ ਨਾਲ ਸਬੰਧਤ 167ਵੀਂ ਪੁਲਿਸ ਅਕੈਡਮੀ ਤੋਂ ਸੋਮਵਾਰ ਨੂੰ ਟਰੇਨਿੰਗ ਪੂਰੀ ਕਰਨ ਵਾਲੇ ਜੁਝਾਰ ਸਿੰਘ ਪੁਰੀ ਅਲਮੇਡਾ ਕਾਊਂਟੀ ਦੇ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਬਣ ਕੇ ਨਿਕਲੇ ਹਨ।
ਦੱਸ ਦੇਈਏ ਕਿ ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਦੀ ਅਲਮੇਡਾ ਕਾਉਂਟੀ ਨਾਲ ਸਬੰਧਤ ਪੁਲਿਸ ਅਕੈਡਮੀ ਵਿਚ ਸਿਖਲਾਈ ਸਭ ਤੋਂ ਸਖ਼ਤ ਮੰਨੀ ਜਾਂਦੀ ਹੈ। ਜੁਝਾਰ ਸਿੰਘ ਨੇ ਆਪਣੀ ਮਾਨਸਿਕ ਅਤੇ ਸਰੀਰਕ ਮਜ਼ਬੂਤੀ ਤੋਂ ਇਲਾਵਾ ਦ੍ਰਿੜ ਨਿਸ਼ਚੇ ਦੀ ਭਾਵਨਾ ਨਾਲ ਛੇ ਮਹੀਨੇ ਦੀ ਸਿਖਲਾਈ ਮੁਕੰਮਲ ਕੀਤੀ। ਜੁਝਾਰ ਸਿੰਘ ਦੀ ਇਸ ਸਫ਼ਲਤਾ ‘ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਉਨ੍ਹਾ ਨੂੰ ਵਧਾਈ ਦਿੱਤੀ ਜਾ ਰਹੀ ਹੈ।
https://www.facebook.com/sikhofficers/posts/2665453090401073