ਟੋਰਾਂਟੋ : ਕੈਨੇਡਾ ਦੇ ਟਿਮਿਨਜ਼ ਸ਼ਹਿਰ ‘ਚ ਪਹਿਲਾ ਗੁਰੂ ਘਰ ਬਣ ਕੇ ਤਿਆਰ ਹੋ ਗਿਆ ਹੈ ਅਤੇ ਨਵੇਂ ਸਾਲ ਮੌਕੇ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ।
ਗੁਰੂ ਘਰ ਸਾਹਿਬ ਦੀ ਸਥਾਪਨਾ ਦਾ ਉਪਰਾਲਾ ਟੋਰਾਂਟੋ ਤੋਂ ਟਿਮਿਨਜ਼ ਆ ਕੇ ਵਸੇ ਕੰਵਲਜੀਤ ਕੌਰ ਬੈਂਸ ਅਤੇ ਉਨ੍ਹਾਂ ਦੇ ਪਤੀ ਵੱਲੋਂ ਕੀਤਾ ਗਿਆ ਹੈ ਜਿਨ੍ਹਾਂ ਨੇ ਸੇਵਾ ਮੁਕਤੀ ਮਗਰੋਂ ਟਿਮਿਨਜ਼ ਵਿਖੇ ਰਹਿਣ ਦਾ ਫ਼ੈਸਲਾ ਕੀਤਾ।
ਟਿਮਿਨਜ਼ ਸ਼ਹਿਰ ਵਿਚ ਜਿਥੇ ਪ੍ਰਵਾਸੀ ਭਾਰਤੀਆਂ ਦੀ ਕੋਈ ਕਮੀ ਨਹੀਂ, ਉਥੇ ਹੀ ਢਾਈ ਹਜ਼ਾਰ ਭਾਰਤੀ ਵਿਦਿਆਰਥੀ ਵੀ ਇਥੋਂ ਦੇ ਨੌਰਦਨ ਕਾਲਜ ਵਿਚ ਪੜ੍ਹਦੇ ਹਨ।
ਕੰਵਲਜੀਤ ਕੌਰ ਬੈਂਸ ਨੇ ਦੱਸਿਆ ਕਿ ਦੱਖਣੀ ਉਨਟਾਰੀਓ ਦੇ ਸਿੱਖ ਆਗੂਆਂ ਤੋਂ ਸੇਧ ਲੈ ਕੇ ਉਨ੍ਹਾਂ ਨੇ ਟਿਮਿਨਜ਼ ਵਿਖੇ ਗੁਰੂ ਘਰ ਸਥਾਪਤ ਕਰਨ ਦਾ ਫ਼ੈਸਲਾ ਲਿਆ। ਗੁਰੂ ਘਰ ਲਈ ਖਰੀਦੀ ਇਮਾਰਤ ਨੂੰ ਨਵਾਂ ਰੂਪ ਦੇਣ ਵਿਚ ਕੌਮਾਂਤਰੀ ਵਿਦਿਆਰਥੀਆਂ ਨੇ ਬਹੁਤ ਮਦਦ ਕੀਤੀ।