ਪਟਿਆਲਾ ਵਿਚ ਮਿਲਿਆ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼, ਪ੍ਰਸਾਸ਼ਨ ਨੇ ਕੀਤੇ ਪਿੰਡ ਸੀਲ

TeamGlobalPunjab
1 Min Read

ਪਟਿਆਲਾ : ਸੂਬੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅੱਜ ਇਥੇ ਇਕ ਨੌਜਵਾਨ ਦੀ ਰਿਪੋਰਟ ਪੌਜ਼ਟਿਵ ਆਉਣ ਤੋਂ ਬਾਅਦ ਪ੍ਰਸਾਸ਼ਨ ਸਤਰਕ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਪਿੰਡ ਰਾਮਪੁਰ ਸੈਨੀਆ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ, ਐਸ.ਡੀ.ਐਮ ਟੀ ਬੈਨਿਥ ਤੇ ਸਿਹਤ ਵਿਭਾਗ ਦੀ ਮੈਡੀਕਲ ਟੀਮ ਪਿੰਡ ਰਾਮਨਗਰ ਸੈਣੀਆਂ ਵਿੱਚ ਪੁੱਜ ਗਈ ਹੈ।


ਦੱਸ ਦੇਈਏ ਕਿ ਅੱਜ ਰਾਜਪੁਰਾ ਦੇ ਨੇੜਲੇ ਪਿੰਡ ਰਾਮ ਪੁਰ ਸੈਣੀਆ ਦੇ ਰਹਿਣ ਵਾਲੇ 21 ਸਾਲਾ ਨੌਜਵਾਨ ਦੀ ਕੋਰੋਨਾ ਵਾਇਰਸ ਰਿਪੋਰਟ ਪੌਜ਼ਟਿਵ ਆਈ ਹੈ। ਦੱਸਿਆ ਗਿਆ ਕਿ ਇਹ ਨੌਜਵਾਨ ਨੇਪਾਲ ਤੋਂ ਆਇਆ ਸੀ, ਜਿਸ ਨੂੰ 3 ਦਿਨ ਪਹਿਲਾਂ ਅੰਬਾਲਾ ਸ਼ਹਿਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਨੌਜਵਾਨ ਦੇ ਨਮੂਨੇ ਭੇਜੇ ਗਏ ਸਨ ਜੋ ਸ਼ਨੀਵਾਰ ਦੇਰ ਸ਼ਾਮ ਸਕਾਰਾਤਮਕ ਪਾਏ ਗਏ ਹਨ। ਹੁਣ ਪ੍ਰਸਾਸ਼ਨ ਵਲੋਂ ੨ ਪਿੰਡ ਨੂੰ ਸੀਲ ਕਰਾਰ ਦਿੱਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Share This Article
Leave a Comment