ਲਾਹੌਰ: ਪਾਕਿਸਤਾਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਹਿੰਦੂ ਨੌਜਵਾਨ ਨੂੰ ਹਵਾਈ ਫੌਜ ਵਿੱਚ ਜੀਡੀ ਪਾਇਲਟ ਦੇ ਤੌਰ ‘ਤੇ ਚੁਣਿਆ ਗਿਆ ਹੈ। ਖਬਰਾਂ ਮੁਤਾਬਕ ਸਿੰਧ ਸੂਬੇ ਦੇ ਸਭ ਤੋਂ ਵੱਡੇ ਜ਼ਿਲ੍ਹੇ ਥਰਪਾਰਕਰ ਨਾਲ ਸਬੰਧ ਰੱਖਣ ਵਾਲੇ ਰਾਹੁਲ ਦੇਵ ਦੀ ਬਤੋਰ ਜੀਡੀ ਪਾਇਲਟ ਨਿਯੁਕਤੀ ‘ਤੇ ਘੱਟ ਗਿਣਤੀਆਂ ਦੇ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।
ਪਾਕਿਸਤਾਨ ਦੇ ਰਾਹੁਲ ਦੇਵ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਉਨ੍ਹਾ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।
Congratulations, Rahul Dev The First Ever Hindu Who Got Commission As GD Pilot In #PakistanAirForce Hails From A Distantly Village Of Tharparkar Sindh. pic.twitter.com/CAk7Dre3nT
— Muhammad Sufyan Khan (@iSufyanSays) May 2, 2020
ਪਾਕਿਸਤਾਨ ਏਅਰਫੋਰਸ ਦੇ ਟਵਿਟਰ ‘ਤੇ ਇਹ ਜਾਣਕਾਰੀ ਸਾਂਝਾ ਕਰਦੇ ਹੀ ਰਾਹੁਲ ਦੇਵ ਨੂੰ ਲੋਕਾਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।