ਦੁਰ ਦੁਰ…ਚੰਨ ‘ਤੇ ਬੈਠਕੇ ਵੀ ਨਹੀਂ ਟਿਕਦੇ ਇਨਸਾਨ! ਆਹ ਦੇਖੋ! ਕਰ ਤਾ ਪੁਲਾੜ ਦਾ ਪਹਿਲਾ ਅਪਰਾਧ ? ਧਰਤੀ ਦੀ ਪੁਲਿਸ ਨੂੰ ਭਾਜੜਾਂ !

TeamGlobalPunjab
4 Min Read

ਚੰਡੀਗੜ੍ਹ : ਤੁਸੀਂ ਸਾਰਿਆਂ ਨੇ ਹੁਣ ਤੱਕ ਧਰਤੀ ‘ਤੇ ਹੋਣ ਵਾਲੇ ਅਪਰਾਧਾਂ ਦੀ ਚਰਚਾ ਸੁਣੀ ਹੋਵੇਗੀ ਤੇ ਸਾਨੂੰ ਪੂਰਾ ਯਕੀਨ ਹੈ ਕਿ ਇਨ੍ਹਾਂ ਅਪਰਾਧਿਕ ਘਟਨਾਵਾਂ ਦੀਆਂ ਖ਼ਬਰਾਂ ਵੱਲ ਹੁਣ ਕੋਈ ਉਦੋਂ ਤੱਕ ਜ਼ਿਆਦਾ ਧਿਆਨ ਨਹੀਂ ਦਿੰਦਾ ਜਦੋਂ ਉਸ ਖ਼ਬਰ ਵਿਚਲੀ ਘਟਨਾ ਆਮ ਨਾਲੋਂ ਬਹੁਤ ਜ਼ਿਆਦਾ ਹੱਟਕੇ ਨਾ ਹੋਵੇ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਅਪਰਾਧਿਕ ਘਟਨਾ ਤੋਂ ਵਾਕਫ਼ ਕਰਵਾਉਣ ਜਾ ਰਹੇ ਹਾਂ ਜੋ ਧਰਤੀ ਤੇ ਨਹੀਂ ਪੁਲਾੜ ‘ਤੇ ਵਾਪਰਨ ਦੇ ਦੋਸ਼ ਲੱਗੇ ਹਨ। ਇਸ ਦੀ ਸ਼ਿਕਾਇਤ ਮਿਲਦਿਆਂ ਹੀ ਨਾਸਾ ਨੇ ਇਸਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਇਹ ਪੁਲਾੜ ‘ਚ ਕੀਤਾ ਗਿਆ ਪਹਿਲਾ ਅਪਰਾਧ ਹੋਵੇਗਾ ਜਿਸਦੀ ਸਜ਼ਾ ਧਰਤੀ ਦੇ ਕਾਨੂੰਨਾਂ ਅਨੁਸਾਰ ਸੁਣਾਈ ਜਾਵੇਗੀ।

ਦਸ ਦਈਏ ਕਿ ਇਸ ਸਬੰਧ ਵਿੱਚ ਪੁਲਾੜ ਯਾਤਰੀ ਐਨੀ ਮੈਕਕਲੇਨ ਦੇ ਸਾਬਕਾ ਪਤੀ ਸਮਰ ਵੋਰਡਨ ਨੇ ਫੈਡਰਲ ਟਰੇਡ ਕਮਿਸ਼ਨ ਅਤੇ ਨਾਸਾ ਕੋਲ ਇੱਕ ਅਜਿਹੀ ਸ਼ਿਕਾਇਤ ਆਈ ਹੈ ਜਿਸ ਵਿੱਚ ਸਮਲਿੰਗੀ ਪੁਲਾੜ ਯਾਤਰੀ ਐਨੀ ਮੈਕਕਲੇਨ ‘ਤੇ ਇਹ ਇਲਜ਼ਾਮ ਲੱਗੇ ਹਨ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਬੈਠਕੇ ਆਪਣੇ ਸਾਬਕਾ ਸਮਲਿੰਗੀ ਪਤੀ ਦੇ ਬੈਂਕ ਖਾਤੇ ਨੂੰ ਉਸਦੀ ਇਜ਼ਾਜ਼ਤ ਤੋਂ ਬਿਨਾਂ ਚਲਾਇਆ। ਅਮਰੀਕਾ ਦੀ ਅਖਬਾਰ ਨਿਊਯਾਰਕ ਟਾਈਮਜ਼ ਅਨੁਸਾਰ ਐਨੀ ਨੇ ਪੁਲਾੜ ‘ਚ ਆਪਣੇ ਛੇ ਮਹੀਨੇ ਦੇ ਪਰਵਾਸ ਦੌਰਾਨ ਆਪਣੇ ਪਤੀ ਸਮਰ ਵੋਰਡਨ ਦੇ ਬੈਂਕ ਖਾਤੇ ਨੂੰ ਉਸਦੀ ਮਰਜ਼ੀ ਤੋਂ ਬਿਨਾਂ ਚਲਾਇਆ ਸੀ।
ਇਨ੍ਹਾਂ ਦੋਸ਼ਾਂ ਦੀ ਜਾਂਚ ਕਰ ਰਹੇ ਨਾਸਾ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਐਨੀ ਨੇ ਭਾਂਵੇ ਇਹ ਗੱਲ ਤਾਂ ਕਾਬੁਲ ਕਰ ਲਈ ਹੈ ਕਿ ਉਸ ਨੇ ਆਪਣੇ ਸਾਬਕਾ ਪਤੀ ਦੇ ਬੈਂਕ ਖਾਤੇ ਦੀ ਜਾਣਕਾਰੀ ਲਈ ਸੀ ਪਰ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਦੌਰਾਨ ਉਸ ਨੇ ਕੁਝ ਗ਼ਲਤ ਕੀਤਾ ਹੈ। ਉਸਦਾ ਕਹਿਣਾ ਹੈ ਕਿ ਉਹ ਸਿਰਫ ਆਪਣੇ ਪਰਿਵਾਰ ਦੀ ਵਿੱਤੀ ਹਾਲਾਤ ਦੀ ਜਾਣਕਾਰੀ ਲੈਣਾ ਚਾਹ ਰਹੀ ਸੀ। ਐਨੀ ਅਨੁਸਾਰ ਅੱਡ ਹੋਣ ਤੋਂ ਪਹਿਲਾਂ ਸਮਰ ਅਤੇ ਉਹ ਦੋਵੇਂ ਮਿਲਕੇ ਸਮਰ ਦੇ ਪੁੱਤਰ ਦੀ ਮਿਲਕੇ ਦੇਖਭਾਲ ਕਰਿਆ ਕਰਦੇ ਸਨ। ਉਸ ਦੌਰਾਨ ਸਮਰ ਆਪਣੇ ਪੁੱਤਰ ਦੀਆਂ ਜ਼ਰੂਰਤਾਂ ਅਤੇ ਸਕੂਲ ਫੀਸ ਨੂੰ ਲੈਕੇ ਕਾਫੀ ਲਾਪਰਵਾਹ ਸੀ ਤੇ ਇਹੋ ਕਾਰਨ ਸੀ ਕਿ ਉਸ ਨੇ ਅਜਿਹਾ ਕੀਤਾ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਐਨੀ ਨੇ ਸਾਬਕਾ ਏਅਰਫੋਰਸ ਇੰਟੈਲੀਜੈਂਸ ਅਧਿਕਾਰੀ ਸਮਰ ਵੋਰਡਨ ਨਾਲ ਸਾਲ 2014 ‘ਚ ਵਿਆਹ ਕਰਵਾਇਆ ਸੀ ਅਤੇ ਸਾਲ 2018 ਵਿੱਚ ਉਨ੍ਹਾਂ ਦੋਵਾਂ ਨੇ ਅਦਾਲਤ ਅੰਦਰ ਤਲਾਕ ਦੀ ਅਰਜ਼ੀ ਦੇ ਦਿੱਤੀ ਸੀ।
ਹੁਣ ਕੁੱਲ ਮਿਲਕੇ ਜੇਕਰ ਐਨੀ ਵਿਰੁੱਧ ਲਾਏ ਗਏ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਇਹ ਆਪਣੀ ਕਿਸਮ ਦਾ ਪਹਿਲਾ ਅਪਰਾਧ ਹੋਵੇਗਾ ਜਿਹੜਾ ਪੁਲਾੜ ਵਿੱਚ ਕੀਤਾ ਗਿਆ ਤੇ ਉਸ ਦੀ ਸਜ਼ਾ ਧਰਤੀ ਤੇ ਅਮਰੀਕੀ ਕਾਨੂੰਨ ਅਨੁਸਾਰ ਦਿੱਤੀ ਜਾਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅੰਤਰਾਸ਼ਟਰੀ ਪੁਲਾੜ ਕੇਂਦਰ 5 ਦੇਸ਼ਾਂ ਦੀ ਦੀਆਂ ਪੁਲਾੜ ਏਜੰਸੀਆਂ ਦੀ ਸਾਂਝੀ ਇਕਾਈ ਹੈ। ਜਿਸ ਵਿੱਚ ਕਨੇਡਾ, ਅਮਰੀਕਾ, ਜਪਾਨ, ਰੂਸ ਆਦਿ ਦੇਸ਼ ਸ਼ਾਮਲ ਹਨ। ਇਸ ਕੇਂਦਰ ਬੇ ਆਪਸੀ ਸਹਿਮਤੀ ਨਾਲ ਫੈਸਲਾ ਕੀਤਾ ਹੋਇਆ ਹੈ ਕਿ ਜੇਕਰ ਕੋਈ ਪੁਲਾੜ ਯਾਤਰੀ ਪੁਲਾੜ ‘ਚ ਅਪਰਾਧ ਕਰਦਾ ਹੈ ਤਾਂ ਉਸਨੂੰ ਸਜ਼ਾ ਉਸ ਦੇਸ਼ ਦੇ ਕਾਨੂੰਨ ਅਨੁਸਾਰ ਹੀ ਦਿੱਤੀ ਜਾਏਗੀ । ਇਸ ਮਾਮਲੇ ‘ਚ ਜੇਕਰ ਅਪਰਾਧ ਸਾਬਤ ਹੁੰਦਾ ਹੈ ਤਾਂ ਅਮਰੀਕੀ ਕਾਨੂੰਨ ਅਨੁਸਾਰ ਹੀ ਸਜ਼ਾ ਸੁਣਾਈ ਜਾਏਗੀ।

Share this Article
Leave a comment