ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਕੇਰਲ ਵਿਚ ਪਹਿਲੀ ਮੌਤ ਹੋਈ ਹੈ। ਦੁਬਈ ਤੋਂ ਪਰਤੀ 69 ਸਾਲਾ ਬਜ਼ੁਰਗ ਨੇ ਕੌਚੀ ਮੈਡੀਕਲ ਕਾਲਜ ਵਿੱਚ ਅੱਜ ਦਮ ਤੋਡ਼ ਦਿੱਤਾ। ਏਨਰਾਕੁਲਮ ਜ਼ਿਲ੍ਹਾ ਚਿਕਿਤਸਾ ਅਧਿਕਾਰੀ ਡਾ.ਐੱਨ.ਕੇ ਕੁੱਟਪਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਦੱਸ ਦਈਏ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਜਨਵਰੀ ਵਿੱਚ ਕੇਰਲ ਤੋਂ ਹੀ ਸਾਹਮਣੇ ਆਇਆ ਸੀ। ਹੁਣ ਤੱਕ ਕੇਰਲ ਵਿੱਚ ਕੁੱਲ 176 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ 12 ਠੀਕ ਹੋ ਗਏ ਹਨ। ਉੱਥੇ ਹੀ ਇੱਕ ਦੀ ਮੌਤ ਹੋ ਗਈ ਹੈ। ਇਹ ਵਾਇਰਸ ਹੁਣ ਸੂਬੇ ਦੇ ਸਾਰੇ 14 ਜ਼ਿਲ੍ਹਿਆਂ ਵਿੱਚ ਫੈਲ ਚੁੱਕਿਆ ਹੈ। ਕੇਰਲ ਵਿੱਚ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਹੁਣ ਤੱਕ 196 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ।