ਨਿਕਾਰਾਗੁਆ ਫਲਾਈਟ ਮਾਮਲੇ ‘ਚ ਅੰਮ੍ਰਿਤਸਰ ਪਰਤੇ ਨੌਜਵਾਨਾਂ ਤੋਂ ਪੁੱਛਗਿੱਛ, 2 FIR ਦਰਜ

Global Team
2 Min Read

ਅੰਮ੍ਰਿਤਸਰ: ਫਰਾਂਸ ਤੋਂ ਵਾਪਸ ਆਈ ਡੌਂਕੀ ਫਲਾਈਟ ਵਿੱਚ ਸਵਾਰ ਅੰਮ੍ਰਿਤਸਰ ਦੇ 12 ਨੌਜਵਾਨਾਂ ਤੋਂ ਪੰਜਾਬ ਪੁਲਿਸ ਨੇ ਪੁੱਛਗਿੱਛ ਕੀਤੀ ਹੈ। ਜਿਨ੍ਹਾਂ ਵਿੱਚੋਂ ਸਿਰਫ਼ 2 ਨੇ ਹੀ ਆਪਣੇ ਬਿਆਨ ਦਰਜ ਕਰਵਾਏ ਹਨ ਜਦਕਿ ਬਾਕੀ 10 ਨੇ ਆਪਣੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੋਵਾਂ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ‘ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅਜਨਾਲਾ ਅਤੇ ਮਹਿਤਾ ਥਾਣਿਆਂ ‘ਚ ਐੱਫ.ਆਈ.ਆਰ. ਦਰਜ ਕਰ ਲਈ ਹੈ।

ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਪੁਲੀਸ ਨੇ ਏਜੰਟ ਤਰਸੇਮ ਸਿੰਘ ਵਾਸੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਸ਼ਿਕਾਇਤਕਰਤਾ ਪਿੰਡ ਤਲਵੰਡੀ ਦੇ ਕੰਵਰਮਨ ਸਿੰਘ ਅਤੇ ਦਮਨਪ੍ਰੀਤ ਸਿੰਘ ਪਿੰਡ ਬੁੱਟਰ ਦੇ ਹਨ। ਪੁਲੀਸ ਨੇ ਤਰਸੇਮ ਸਿੰਘ ਖ਼ਿਲਾਫ਼ ਧਾਰਾ 420 ਧੋਖਾਧੜੀ, 120-ਬੀ ਸਾਜ਼ਿਸ਼ ਅਤੇ ਧਾਰਾ 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਟਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਏਜੰਟ ਨੇ ਹਰੇਕ ਵਿਅਕਤੀ ਤੋਂ 25 ਤੋਂ 45 ਲੱਖ ਰੁਪਏ ਲਏ ਸਨ।

ਵਾਪਸ ਆਈ ਡੰਕੀ ਫਲਾਈਟ ਵਿੱਚ 200 ਦੇ ਕਰੀਬ ਪੰਜਾਬ ਨੌਜਵਾਨ ਅਤੇ 66 ਦੇ ਕਰੀਬ ਗੁਜਰਾਤੀ ਨੌਜਵਾਨ ਸਵਾਰ ਸਨ। ਗੁਜਰਾਤ ਪੁਲਿਸ ਵੀ ਆਪਣੇ ਸੂਬੇ ਵਿੱਚ ਜਾਂਚ ਕਰ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਨੌਜਵਾਨਾਂ ਨੂੰ ਇੱਕ ਪੀੜਤ ਦੇ ਤੌਰ ‘ਤੇ ਮਾਮੇਲ ਵਿੱਚ ਸ਼ਾਮਲ ਕੀਤਾ ਜਾਵੇਗਾ। ਡਾਂਕੀ ਵਾਲੀ ਇਹ ਫਲਾਈਟ 21 ਦਸੰਬਰ ਨੂੰ ਨਿਕਾਰਾਗੁਆ ਜਾ ਰਹੀ ਸੀ। ਫਰਾਂਸ ਵਿੱਚ ਜਦੋਂ ਜਹਾਜ਼ ਵਿੱਚ ਤੇਲ ਭਰਾਉਣ ਲਈ ਰੁਕਿਆ ਤਾਂ ਉਦੋਂ ਏਜੰਸੀਆਂ ਨੂੰ ਮਨੁੱਖ ਤਸਕਰੀ ਦਾ ਸੱਚ ਸਭ ਦੇ ਸਾਹਮਣੇ ਆਇਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment