ਅਮਰੀਕਾ ਦੇ ਨਾਈਟ ਕਲੱਬ ਵਿੱਚ ਗੋਲੀਬਾਰੀ ਇੱਕ ਦੀ ਮੌਤ, 4 ਜ਼ਖਮੀ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਕਨੇਕਟਿਕਟ ਰਾਜ ਦੇ ਇੱਕ ਨਾਈਟ ਕਲੱਬ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਲੋਕ ਜਖਮੀ ਹੋ ਗਏ।

ਹਰਟਫੋਰਡ ਪੁਲਿਸ ਦੇ ਲੈ.ਪਾਲ ਸਿਸੇਰੀਓ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਚਲਾ ਹੈ ਕਿ ਚਾਰ ਲੋਕ ਜਖਮੀ ਹੋਏ ਹਨ ਜਦਕਿ ਇੱਕ 28 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਉੱਥੇ ਹੀ ਜ਼ਖਮੀਆਂ ਵਿੱਚ ਦੋ ਪੁਰਸ਼ ਤੇ ਦੋ ਮਹਿਲਾਵਾਂ ਦੱਸੀਆਂ ਜਾ ਰਹੀਆਂ ਹਨ ਜਿਨ੍ਹਾਂ ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਸਿਸੇਰੀਓ ਨੇ ਦੱਸਿਆ ਕਿ ਗੋਲੀਬਾਰੀ ਹਰਟਫੋਡ ਸਾਊਥ ਐਂਡ ਦੇ ਮਜੈਸਟਿਕ ਲੋਂਜ ਅੰਦਰ ਵਾਪਰੀ ਹੈ। ਫਿਲਹਾਲ ਗੋਲੀਬਾਰੀ ਕਰਨ ਵਾਲੇ ਵਿਅਕਤੀ ਦੀ ਕੋਈ ਜਾਣਕਾਰੀ ਨਹੀਂ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

Share This Article
Leave a Comment